ਇਹ
ਇੱਕ
ਸਸਤਾ,
ਅਸਾਨ
ਅਤੇ
ਬਿਨਾਂ
ਬਿਜਲੀ
ਤੋਂ
ਕੰਮ
ਕਰਨ
ਵਾਲਾ
ਸਟੋਰ
ਹੈ
ਜਿਸ
ਵਿਚ
ਤਾਜੇ
ਸਬਜੀਆਂ
ਅਤੇ
ਫ਼ਲਾਂ
ਨੂੰ
ਸਟੋਰ
ਕੀਤਾ
ਜਾ
ਸਕਦਾ
ਹੈ।
ਇਹ
ਇਕ
ਦੋਹਰੀ
ਕੰਧ
ਦਾ
ਢਾਂਚਾ
ਹੈ
ਤੇ
ਦੋਹਾਂ
ਕੰਧਾਂ
ਵਿਚ 4.5
ਇੰਚ (0.115
ਸੈਂ.
ਮੀ)
ਦੀ
ਵਿੱਥ
ਰੱਖੀ
ਜਾਂਦੀ
ਹੈ
ਜਿਸ
ਵਿਚ
ਰੇਤਾ
ਭਰ
ਦਿੱਤਾ
ਜਾਂਦਾ
ਹੈ
।
ਸਟੋਰ
ਦੀ
ਬਾਹਰੀ
ਪੈਮਾਇਸ਼ 2.05×2.05×0.75ਮੀ.
ਅਤੇ
ਅੰਦਰਲੀ
ਪੈਮਾਇਸ਼ 1.36×1.36×0.75
ਮੀ.
ਹੈ
।
ਅੱਧੇ
ਇੰਚ (0.0125
ਮਿ.ਮੀ.)
ਦੇ
ਪੀ
ਵੀ
ਸੀ
ਪਾਈਪ
ਵਿਚ 1
ਮਿ.ਮੀ.
ਦੀਆਂ
ਮੋਰੀਆਂ 0.15
ਮੀ (6
ਇੰਚ)
ਦੇ
ਫ਼ਾਸਲੇ
ਤੇ
ਕਰਕੇ
ਦੀਵਾਰਾਂ
ਵਿਚਲੀ
ਰੇਤ
ਉੱਤੇ
ਪਾਣੀ
ਛਿੜਕਣ
ਲਈ
ਰੱਖਿਆ
ਜਾਂਦਾ
ਹੈ
।
ਸਟੋਰ
ਨੂੰ
ਢੱਕਣ
ਲਈ
ਲੋਹੇ
ਦੀ
ਜਾਲੀ
ਉੱਪਰ
ਗਿੱਲੀਆਂ
ਬੋਰੀਆਂ
ਰੱਖੀਆਂ
ਜਾਂਦੀਆਂ
ਹਨ
।
ਸਟੋਰ
ਨੂੰ
ਅੰਦਰੋਂ
ਠੰਢਾ
ਰੱਖਣ
ਲਈ
ਇੱਟਾਂ
ਵਿਚਲੀ
ਰੇਤ
ਅਤੇ
ਢੱਕਣ
ਦੀਆਂ
ਬੋਰੀਆਂ
ਨੂੰ
ਗਿੱਲਾ
ਰੱਖਣਾ
ਜ਼ਰੂਰੀ
ਹੈ
।
ਸਬਜ਼ੀਆਂ
ਜਾਂ
ਫ਼ਲਾਂ
ਨੂੰ
ਪਲਾਸਟਿਕ
ਦੇ
ਕਰੇਟਾਂ
ਵਿਚ
ਪਾ
ਕੇ
ਸਟੋਰ
ਅੰਦਰ
ਰੱਖ
ਦਿੱਤਾ
ਜਾਂਦਾ
ਹੈ
।
ਸਟੋਰ
ਅੰਦਰ
ਨਮੀਂ
ਹਮੇਸ਼ਾਂ 90
ਫੀਸਦੀ
ਤੋਂ
ਵੱਧ
ਰਹਿੰਦੀ
ਹੈ
ਅਤੇ
ਅੰਦਰਲਾ
ਤਾਪਮਾਨ
ਅਪ੍ਰੈਲ
ਤੋਂ
ਜੂਨ
ਦੇ
ਮਹੀਨਿਆਂ
ਵਿਚ
ਬਾਹਰਲੇ
ਤਾਪਮਾਨ
ਨਾਲੋਂ
ਔਸਤਨ 12
ਤੋਂ 18o
ਅਤੇ
ਸਤੰਬਰ,
ਅਕਤੂਬਰ,
ਫ਼ਰਵਰੀ
ਅਤੇ
ਮਾਰਚ
ਵਿਚ 6
ਤੋਂ 8o
ਘੱਟ
ਰਹਿੰਦਾ
ਹੈ
।
ਸਟੋਰ
ਨੂੰ
ਹਵਾਦਾਰ
ਅਤੇ
ਛਾਂ
ਵਾਲੀ
ਥਾਂ
ਤੇ
ਬਣਾਉਣਾ
ਚਾਹੀਦਾ
ਹੈ।
ਇਸ
ਸਟੋਰ
ਵਿਚ
ਨਾਖਾਂ,
ਬੰਦ
ਗੋਭੀ,
ਟਮਾਟਰ,
ਬੇਰ
ਆਦਿ 15
ਦਿਨ,
ਕਿਨੂੰ 20
ਦਿਨ
ਅਤੇ
ਨਿੰਬੂ
ਅਤੇ
ਆਲੂ 30
ਦਿਨ
ਤੱਕ
ਸੁਰੱਖਿਅਤ
ਰੱਖੇ
ਜਾ
ਸਕਦੇ
ਹਨ
।
ਵਧੇਰੇ
ਜਾਣਕਾਰੀ
ਪ੍ਰੋਸੈਸਿੰਗ
ਅਤੇ
ਫੂਡ
ਇੰਜੀਨੀਅਰਿੰਗ
ਵਿਭਾਗ
ਤੋਂ
ਲਈ
ਜਾ
ਸਕਦੀ
ਹੈ
।
|