KRISHI VIGYAN KENDRA FARIDKOT

KRISHI VIGYAN KENDRA FARIDKOT
ਨਰਸਰੀ ‘ਚੋਂ ਬੂਟਿਆਂ ਦੀ ਚੋਣ
ਬਾਗਾਂ ਲਈ ਜ਼ਮੀਨ ਦੀ ਚੋਣ

ਬੀਜ ਕੱਢਣ ਵਾਲੀ ਮਸ਼ੀਨ

ਇਸ ਮਸ਼ੀਨ ਨਾਲ ਟਮਾਟਰ, ਬੈਂਗਣ, ਮਿਰਚਾਂ, ਖੀਰਾ, ਤਰਬੂਜ਼, ਪੇਠਾ ਅਤੇ ਟੀਂਡੇ ਦੇ ਤਾਜ਼ੇ ਤੋੜੇ ਪੱਕੇ ਫ਼ਲਾਂ ਵਿਚੋਂ ਬੀਜ ਕੱਢਿਆ ਜਾਂਦਾ ਹੈ ਮਸ਼ੀਨ ਦੇ ਨੇੜੇ ਕਾਫ਼ੀ ਮਾਤਰਾ ਵਿਚ ਪਾਣੀ ਦਾ ਪ੍ਰਬੰਧ ਹੋਣਾ ਜ਼ਰੂਰੀ ਹੈ ਇਸ ਲਈ ਮਸ਼ੀਨ ਟਿਊਬਵੈੱਲ ਜਾਂ ਕਿਸੇ ਹੋਰ ਪਾਣੀ ਦੇ ਸੋਮੇ ਕੋਲ ਲਾਓ ਮਸ਼ੀਨ ਦੇ ਕੰਮ ਕਰਨ ਲਈ ਤਿੰਨ ਆਦਮੀਆਂ ਦੀ ਲੋੜ ਹੈ ਇਸ ਮਸ਼ੀਨ ਦੀ ਸਮਰੱਥਾ ਹੱਥਾਂ ਨਾਲ ਬੀਜ ਕੱਢਣ ਦੇ ਮੁਕਾਬਲੇ ਬੈਂਗਣਾਂ ਲਈ 11 ਗੁਣਾਂ, ਖੀਰੇ ਲਈ 7 ਗੁਣਾਂ ਅਤੇ ਟਮਾਟਰ ਲਈ 5 ਗੁਣਾਂ ਹੈ, ਜਦ ਕਿ ਤਰਬੂਜ ਲਈ 3 ਗੁਣਾਂ ਅਤੇ ਮਿਰਚਾਂ, ਪੇਠਾ ਅਤੇ ਟੀਂਡੇ ਲਈ 2 ਗੁਣਾਂ ਹੈ ਇਸ ਮਸ਼ੀਨ ਦੀ ਕੀਮਤ ਤਕਰੀਬਨ 20000 ਰੁਪਏ ਹੈ (2 ਹਾਰਸ ਪਾਵਰ ਦੀ ਮੋਟਰ ਤੋਂ ਬਿਨਾਂ) ਇਸ ਮਸ਼ੀਨ ਨਾਲ ਬੀਜ ਸਾਫ਼ ਅਤੇ ਨੁਕਸਾਨ ਰਹਿਤ ਨਿਕਲਦਾ ਹੈ

ਬੀਜ ਵੱਖ ਕਰਨਾ

ਮਸ਼ੀਨ ਰਾਹੀਂ ਲੰਘੀ ਹੋਈ ਫ਼ਲ ਸਮੱਗਰੀ ਨੂੰ ਪਾਣੀ ਵਾਲੇ ਟੱਬ ਵਿਚ ਪਾ ਕੇ ਹਿਲਾਓ ਬੀਜ ਭਾਰੇ ਹੁੰਦੇ ਹਨ, ਇਸ ਲਈ ਉਹ ਥੱਲੇ ਬੈਠ ਜਾਣਗੇ ਅਤੇ ਫ਼ਲਾਂ ਦਾ ਬਾਕੀ ਹਿੱਸਾ ਪਾਣੀ ਦੇ ਉਪਰ ਤਰ ਆਵੇਗਾ ਜੋ ਕਿ ਟੱਬ ਨੂੰ ਟੇਢਾ ਕਰ ਕੇ ਨਿਤਾਰਿਆ ਜਾ ਸਕਦਾ ਹੈ ਇਸ ਤਰ੍ਹਾਂ 2-3 ਵਾਰੀ ਕਰੋ ਤਾਂ ਕਿ ਬੀਜ ਸਾਫ਼ ਹੋ ਜਾਵੇ ਇਸ ਬੀਜ ਦੀ ਪਤਲੀ ਜਿਹੀ ਤਹਿ ਵਿਛਾ ਕੇ ਧੁੱਪੇ ਸੁਕਾ ਲਉ ਟਮਾਟਰ ਦੇ ਬੀਜਾਂ ਉਤੇ ਇਕ ਝਿੱਲੀ ਜਿਹੀ ਲੱਗੀ ਹੁੰਦੀ ਹੈ ਇਸ ਲਈ ਕੱਢੇ ਹੋਏ ਬੀਜ ਨੂੰ ਲੂਣ ਦੇ ਗਾੜ੍ਹੇ ਤੇਜ਼ਾਬ ਵਿਚ 15 ਤੋਂ 20 ਮਿੰਟਾਂ ਲਈ ਡੁਬੋ ਲਉ ਤੇਜ਼ਾਬ ਦੀ ਮਾਤਰਾ 8 ਤੋਂ 10 ਮਿਲੀਲਿਟਰ ਪ੍ਰਤੀ ਕਿਲੋ ਬੀਜ ਦੇ ਹਿਸਾਬ ਲਉ ਤੇਜ਼ਾਬ ਮਿਲੇ ਬੀਜ ਨੂੰ ਲਗਾਤਾਰ ਚੰਗੀ ਤਰ੍ਹਾਂ ਹਿਲਾਉ ਅਤੇ ਬਾਅਦ ਵਿਚ ਬੀਜ ਨੂੰ ਪਾਣੀ ਨਾਲ ਚੰਗੀ  ਤਰ੍ਹਾਂ  ਧਵੋ ਅਤੇ ਬੀਜ ਦੀ ਪਤਲੀ ਜਿਹੀ ਤਹਿ ਵਿਛਾ ਕੇ ਧੁੱਪੇ ਸੁਕਾ ਲਉ

   

Krishi Vigyan Kendra (KVK), Faridkot
ਸਾਰੇ ਹੱਕ ਰਾਂਖਵੇ © ਕ੍ਰਿਸ਼ੀ ਵਿਗਿਆਨ ਕੇਂਦਰ, ਫਰੀਦਕੋਟ
ਸਾਰੇ ਹੱਕ ਰਾਂਖਵੇ | ਤਿਆਰ ਕਰਤਾ & ਰੱਖ ਰੱਖਾਵ: ਪ੍ਰੋਗਰਾਮ ਸਹਾਇਕ ਕੰਪਿਊਟਰ, ਕੇ.ਵੀ.ਕੇ. ਫਰੀਦਕੋਟ