KRISHI VIGYAN KENDRA FARIDKOT

KRISHI VIGYAN KENDRA FARIDKOT

ਬਾਗ ਲਾਉਣਾ

ਸਦਾਬਹਾਰ ਫ਼ਲਦਾਰ ਬੂਟੇ

ਸਦਾਬਹਾਰ ਫਲਦਾਰ ਬੂਟੇ ਲਾਉਣ ਦੇ ਸਮੇਂ ਹਨ : ਫਰਵਰੀ-ਮਾਰਚ ਤੇ ਸਤੰਬਰ-ਅਕਤੂਬਰ ਨਿੰਬੂ ਜਾਤੀ ਦੇ ਬੂਟੇ, ਅੰਬ ਅਤੇ ਲੀਚੀ ਸਤੰਬਰ-ਅਕਤੂਬਰ ਵਿੱਚ ਲਾਉਣੇ ਚਾਹੀਦੇ ਹਨ

ਪੱਤਝੜੀ ਫ਼ਲਦਾਰ ਬੂਟੇ

ਪੱਤਝੜੀ ਫ਼ਲਦਾਰ ਬੂਟੇ ਸਰਦੀਆਂ ਵਿੱਚ, ਜਦੋਂ ਉਹ ਸਿਥੱਲ ਅਵਸਥਾ ਵਿੱਚ ਹੁੰਦੇ ਹਨ, ਲਾਏ ਜਾਂਦੇ ਹਨ ਇਹ ਬੂਟੇ ਨਵੀਂ ਫੋਟ ਸ਼ੁਰੂ ਹੋਣ ਤੋਂ ਪਹਿਲਾ ਅੱਧ ਜਨਵਰੀ ਤੱਕ ਜ਼ਰੂਰ ਲਾ ਦਿਉ, ਜਿਵੇਂ ਕਿ ਆੜੂ ਅਤੇ ਅਲੂਚਾ ਨਾਸ਼ਪਾਤੀ ਅਤੇ ਅੰਗੂਰ ਅੱਧ ਫਰਵਰੀ ਤੱਕ ਲਾ ਦਿਉ

ਟੋਏ ਪੁੱਟਣਾ ਅਤੇ ਭਰਨਾ

ਬੂਟੇ ਲਾਉਣ ਤੋਂ ਪਹਿਲਾਂ ਬਾਗ ਦੀ ਵਿਉਂਤਬੰਦੀ ਕਰ ਲਉ ਹਰ ਬੂਟੇ ਲਈ ਇੱਕ ਮੀਟਰ ਡੂੰਘੇ ਅਤੇ ਇੱਕ ਮੀਟਰ ਘੇਰੇ ਵਾਲੇ ਟੋਏ ਪੁੱਟ ਲਉ ਇਨ੍ਹਾਂ ਟੋਇਆਂ ਵਿੱਚ ਉਪਰਲੀ ਮਿੱਟੀ ਅਤੇ ਰੂੜੀ ਬਰਾਬਰ ਮਾਤਰਾ ਵਿੱਚ ਪਾਉ ਤੇ ਜ਼ਮੀਨ ਤੋਂ ਉੱਚੇ ਭਰ ਦਿਉ ਇਨ੍ਹਾਂ ਵਿੱਚ ਬੂਟੇ ਲਾਉਣ ਤੋਂ ਪਹਿਲਾਂ ਪਾਣੀ ਦਿਉ ਹਰੇਕ ਟੋਏ ਵਿੱਚ 30 ਗ੍ਰਾਮ ਲਿੰਡੇਨ 5 ਪ੍ਰਤੀਸ਼ਤ ਦਾ ਧੂੜਾ ਜਾਂ 15 ਮਿਲੀਲਿਟਰ ਕਲੋਰੋਪਾਈਰੀਫ਼ਾਸ 20 ਸੀ 2 ਕਿਲੋ ਮਿੱਟੀ ਵਿੱਚ ਰਲਾ ਕੇ ਸਿਉਂਕ ਤੋਂ ਬਚਾਉਣ ਲਈ ਜ਼ਰੂਰ ਪਾ ਦਿਉ

ਬੂਟੇ ਲਾਉਣ ਵੇਲੇ ਬੂਟਿਆਂ ਅਤੇ ਕਤਾਰਾਂ ਵਿੱਚਕਾਰ ਫ਼ਾਸਲਾ ਅਤੇ ਪ੍ਰਤੀ ਏਕੜ ਬੂਟਿਆਂ ਦੀ ਗਿਣਤੀ

ਫ਼ਲਦਾਰ ਬੂਟੇ ਦਾ ਨਾਂ ਫਾਸਲਾ ਵਰਗਾਕਾਰ/ਆਇਤਾਕਾਰ ਤਰੀਕ ਬੂਟੇ ਪ੍ਰਤੀ ਏਕੜ ਕਤਾਰਾਂ ਵਿੱਚ ਗਿਣਤੀ
ਫੁੱਟ ਮੀਟਰ
ਅੰਬ 30 9.0 49 7×7
ਨਿੰਬੂ ਜਾਤੀ/ਬੱਗੂਗੋਸ਼ਾ/ ਅਲੂਚਾ/ਅਨਾਰ 20 6.0 110 11×10
ਅਨਾਰ (ਕੰਧਾਰੀ) 13 4.0 240 16×15
ਅਨਾਰ(ਗਣੇਸ਼) 10 3.0 440 22×20
ਅਮਰੂਦ 20×17 6×5 132 12×11
ਆੜੂ/ਲੁਕਾਠ 22 6.5 90 9×10
ਨਾਸ਼ਪਾਤੀ/ਬੇਰ /ਲੀਚੀ 25 7.5 72 9×8
ਪਪੀਤਾ/ਫਾਲਸਾ 5 1.5 1760 44×40
ਅੰਗੂਰ (ਬਾਵਰ ਤੇ) 10 3.0 440 22×20

ਨੋਟ : 1. ਅੰਬ, ਲੀਚੀ ਅਤੇ ਨਾਸ਼ਪਾਤੀ ਜਿਨ੍ਹਾਂ ਨੂੰ ਫਲ ਦੇਰ ਨਾਲ ਲੱਗਦੇ ਹਨ ਅਤੇ ਅਧਿਕ ਦੂਰੀ ਤੇ ਲਾਏ ਜਾਂਦੇ ਹਨ, ਦੇ ਬੂਟਿਆਂ ਵਿੱਚ 80 ਪ੍ਰਤੀਸ਼ਤ ਤੱਕ ਪੂਰਕ ਆੜੂ, ਅਲੂਚਾ, ਪਪੀਤਾ ਅਤੇ ਫ਼ਾਲਸਾ ਲਾਏ ਜਾ ਸਕਦੇ ਹਨ ਤਾਂ ਕਿ ਖਾਲੀ ਭੂਮੀ ਦਾ ਲਾਭ ਉਠਾਇਆ ਜਾ ਸਕੇ

2. ਬੂਟੇ ਖਰੀਦਣ ਸਮੇਂ ਲੋੜ ਨਾਲੋਂ 10 ਤੋਂ 20 ਪ੍ਰਤੀਸ਼ਤ ਬੂਟੇ ਵੱਧ ਖਰੀਦੋ ਤਾਂ ਜੋ ਇਨ੍ਹਾਂ ਨੂੰ ਮਰਨ ਵਾਲੇ ਬੂਟਿਆਂ ਦੀ ਥਾਂ ਤੇ ਲਾਇਆ ਜਾ ਸਕੇ ਬੂਟਿਆਂ ਨੂੰ ਲੋੜ ਪੈਣ ਤੱਕ ਨਰਸਰੀ ਵਿੱਚ ਹੀ ਰੱਖੋ

   

Krishi Vigyan Kendra (KVK), Faridkot
ਸਾਰੇ ਹੱਕ ਰਾਂਖਵੇ © ਕ੍ਰਿਸ਼ੀ ਵਿਗਿਆਨ ਕੇਂਦਰ, ਫਰੀਦਕੋਟ
ਸਾਰੇ ਹੱਕ ਰਾਂਖਵੇ | ਤਿਆਰ ਕਰਤਾ & ਰੱਖ ਰੱਖਾਵ: ਪ੍ਰੋਗਰਾਮ ਸਹਾਇਕ ਕੰਪਿਊਟਰ, ਕੇ.ਵੀ.ਕੇ. ਫਰੀਦਕੋਟ