KRISHI VIGYAN KENDRA FARIDKOT

KRISHI VIGYAN KENDRA FARIDKOT
ਨਰਸਰੀ ‘ਚੋਂ ਬੂਟਿਆਂ ਦੀ ਚੋਣ
ਬਾਗਾਂ ਲਈ ਜ਼ਮੀਨ ਦੀ ਚੋਣ

ਸਬਜ਼ੀਆਂ ਲਈ ਬਹੁ-ਫ਼ਸਲੀ ਪ੍ਰਣਾਲੀ

ਬਹੁਤ ਸਾਰੀਆਂ ਸਬਜ਼ੀਆਂ ਦੀਆਂ ਫ਼ਸਲਾਂ ਥੋੜੇ ਸਮੇਂ ਦੀਆਂ ਹੀ ਹੁੰਦੀਆਂ ਹਨ ਅਤੇ ਇਹ ਸਬਜ਼ੀਆਂ ਫ਼ਸਲ ਚੱਕਰਾਂ ਵਿਚ ਮੇਚ ਜਾਂਦੀਆਂ ਹਨ ਇਸ ਤਰ੍ਹਾਂ ਪ੍ਰਤੀ ਇਕਾਈ ਸਮੇਂ ਅਤੇ ਥਾਂ ਵਿਚੋਂ ਵਧੇਰੇ ਪੈਦਾਵਾਰ ਲਈ ਜਾ ਸਕਦੀ ਹੈ ਸਬਜ਼ੀਆਂ ਦੀ ਬਹੁ-ਫ਼ਸਲੀ ਪ੍ਰਣਾਲੀ ਦੀ ਸਫ਼ਲਤਾ ਕਿਸਮਾਂ ਦੀ ਚੋਣ, ਬਿਜਾਈ, ਸਮੇਂ ਦੀ ਤਰਤੀਬ, ਦੇਸੀ ਖਾਦ ਅਤੇ ਰਸਾਇਣਕ ਖਾਦਾਂ, ਪਾਣੀ ਦੀ ਸਹੀ ਵਰਤੋਂ, ਨਦੀਨਾਂ, ਕੀੜੇ-ਮਕੌੜੇ ਅਤੇ ਬਿਮਾਰੀਆਂ ਦੀ ਠੀਕ ਰੋਕਥਾਮ ਅਤੇ ਸਮੇਂ ਸਿਰ ਕਟਾਈ ਤੇ ਨਿਰਭਰ ਕਰਦੀ ਹੈ ਇਹ ਬਹੁ-ਫ਼ਸਲੀ ਪ੍ਰਣਾਲੀ ਦੀ ਸਫ਼ਲਤਾ ਦਾ ਭੇਦ ਉਪਰ ਦੱਸੇ ਕੰਮਾਂ ਕਾਰਾਂ ਨੂੰ ਸਹੀ ਸਮੇਂ ਲਾਗੂ ਕਰਨ ਵਿਚ ਹੈ

ਫ਼ਸਲ ਚੱਕਰ

() ਉਨ੍ਹਾਂ ਸਬਜ਼ੀ ਫਾਰਮਾਂ ਲਈ ਜਿਹੜੇ ਵੱਡੀਆਂ ਮੰਡੀਆਂ ਤੋਂ ਦੂਰ ਹਨ

  • ਆਲੂ-ਪਿਆਜ਼-ਹਰੀ ਖਾਦ (ਸਤੰਬਰ-ਦਸੰਬਰ)-(ਦਸੰਬਰ-ਮਈ)-(ਜੂਨ-ਜੁਲਾਈ)

  • ਆਲੂ-ਪਛੇਤੀ ਫੁੱਲ ਗੋਭੀ-ਮਿਰਚ (ਅਕਤੂਬਰ-ਦਸੰਬਰ)-(ਦਸੰਬਰ-ਮਾਰਚ)-(ਮਾਰਚ-ਅਕਤੂਬਰ)

  • ਆਲੂ-ਭਿੰਡੀ - ਅਗੇਤੀ ਫੁੱਲ ਗੋਭੀ (ਨਵੰਬਰ-ਫ਼ਰਵਰੀ)-(ਮਾਰਚ-ਜੁਲਾਈ)-(ਜੁਲਾਈ-ਅਕਤੂਬਰ)

  • ਆਲੂ -ਗਾਜਰ/ਮੂਲੀ (ਬੀਜ ਵਾਸਤੇ)-ਭਿੰਡੀ (ਬੀਜ ਵਾਸਤੇ) (ਅਕਤੂਬਰ-ਜਨਵਰੀ)-(ਜਨਵਰੀ-ਮਈ) (ਜੂਨ-ਅਕਤੂਬਰ)

  • ਮਟਰ-ਮਿਰਚ (ਅਕਤੂਬਰ-ਫਰਵਰੀ)-(ਮਾਰਚ-ਸਤੰਬਰ)

() ਉਨ੍ਹਾਂ ਸਬਜ਼ੀ ਫਾਰਮਾਂ ਲਈ ਜਿਹੜੇ ਵੱਡੀ ਮੰਡੀ ਦੇ ਨੇੜੇ ਹਨ

  •  ਬੈਂਗਣ (ਲੰਮੇ)-ਪਛੇਤੀ ਫੁੱਲ ਗੋਭੀ-ਘੀਆ ਕੱਦੂ (ਜੂਨ-ਅਕਤੂਬਰ)-(ਨਵੰਬਰ-ਫ਼ਰਵਰੀ)-(ਫ਼ਰਵਰੀ-ਜੂਨ)

  • ਫੁੱਲ ਗੋਭੀ-ਟਮਾਟਰ-ਭਿੰਡੀ (ਸਤੰਬਰ-ਨਵੰਬਰ)-(ਦਸੰਬਰ-ਮਈ)-(ਮਈ-ਸਤੰਬਰ)

  • ਆਲੂ-ਖਰਬੂਜ਼ਾ-ਮੂਲੀ (ਸਤੰਬਰ-ਜਨਵਰੀ)-(ਫ਼ਰਵਰੀ-ਮਈ)-(ਜੂਨ-ਅਗਸਤ)

  • ਪਾਲਕ-ਗੰਢ ਗੋਭੀ-ਮਿਰਚਾਂ (ਅਗਸਤ-ਅਕਤੂਬਰ)-(ਅਕਤੂਬਰ-ਫ਼ਰਵਰੀ)-(ਫ਼ਰਵਰੀ-ਅਗਸਤ)

   

Krishi Vigyan Kendra (KVK), Faridkot
ਸਾਰੇ ਹੱਕ ਰਾਂਖਵੇ © ਕ੍ਰਿਸ਼ੀ ਵਿਗਿਆਨ ਕੇਂਦਰ, ਫਰੀਦਕੋਟ
ਸਾਰੇ ਹੱਕ ਰਾਂਖਵੇ | ਤਿਆਰ ਕਰਤਾ & ਰੱਖ ਰੱਖਾਵ: ਪ੍ਰੋਗਰਾਮ ਸਹਾਇਕ ਕੰਪਿਊਟਰ, ਕੇ.ਵੀ.ਕੇ. ਫਰੀਦਕੋਟ