ਇਹ
ਇੱਕ
ਕਤਾਰ
ਵਾਲੀ
ਮਸ਼ੀਨ
ਇੱਕ
ਵੀਲਹੈਂਡ
ਹੋ
ਤੋਂ
ਬਣੀ
ਹੁੰਦੀ
ਹੈ
।
ਜਿਸ
ਉੱਤੇ
ਲੱਸਣ
ਦੀ
ਬਿਜਾਈ
ਦਾ
ਸਿਸਟਮ
ਲੱਗਾ
ਹੁੰਦਾ
ਹੈ
।
ਇਸ
ਮਸ਼ੀਨ
ਉੱਤੇ
ਬੀਜ
ਦੀ
ਮਾਤਰਾ
ਇੱਕਸਾਰ
ਰੱਖਣ
ਲਈ
ਇੱਕ
ਚਮਚੇ
ਵਰਗੀ
ਖੜ੍ਹਵੀਂ
ਪਲੇਟ
ਹੁੰਦੀ
ਹੈ
।
ਬੀਜ
ਵਾਲੇ
ਬਕਸੇ
ਦੀ
ਸਮਰੱਥਾ 3
ਕਿਲੋ
ਹੁੰਦੀ
ਹੈ
।
ਇਸ
ਮਸ਼ੀਨ
ਨੂੰ
ਦੋ
ਆਦਮੀ
ਚਲਾ
ਸਕਦੇ
ਹਨ
।
ਇੱਕ
ਆਦਮੀ
ਮਸ਼ੀਨ
ਨੂੰ
ਅੱਗੇ
ਤੋਂ
ਰੱਸੀ
ਨਾਲ
ਖਿੱਚ੍ਹਦਾ
ਹੈ
ਅਤੇ
ਦੂਸਰਾ
ਆਦਮੀ
ਇਸ
ਮਸ਼ੀਨ
ਨੂੰ
ਸਿੱਧਾ
ਚਲਾਉਂਦਾ
ਹੈ
।
ਕਦੇ-ਕਦੇ
ਖਾਲੀ
ਰਹਿੰਦੀ
ਵਿੱਥ
ਨੂੰ
ਪੂਰਾ
ਕਰਨ
ਲਈ
ਤੀਜੇ
ਬੰਦੇ
ਦੀ
ਲੋੜ
ਪੈਂਦੀ
ਹੈ
।
ਕਤਾਰਾਂ
ਦੀ
ਡੂੰਘਾਈ
ਅਤੇ
ਫ਼ਾਸਲਾ
ਘੱਟ-ਵੱਧ
ਕੀਤਾ
ਜਾ
ਸਕਦਾ
ਹੈ
।
ਇਸ
ਮਸ਼ੀਨ
ਵਿਚ
ਵੱਖ-ਵੱਖ
ਫ਼ਸਲਾਂ
ਜਿਵੇਂ
ਮਟਰ,
ਮੂੰਗੀ
ਅਤੇ
ਮੱਕੀ
ਆਦਿ
ਬੀਜਣ
ਲਈ
ਵੱਖਰੀਆਂ-ਵੱਖਰੀਆਂ
ਪਲੇਟਾਂ
ਹਨ
।
ਤਿਆਰ
ਕੀਤੇ
ਖੇਤ
ਵਿਚ
ਬੀਜ
ਦੀ
ਡੂੰਘਾਈ
ਇੱਕ
ਇੰਚ
ਤੱਕ
ਕੀਤੀ
ਜਾ
ਸਕਦੀ
ਹੈ
।
ਮਸ਼ੀਨ
ਦਾ
ਭਾਰ
ਤਕਰੀਬਨ 12
ਕਿਲੋ
ਹੈ
ਅਤੇ
ਆਸਾਨੀ
ਨਾਲ
ਚਲਾਈ
ਜਾ
ਸਕਦੀ
ਹੈ
।
ਬਿਜਾਈ
ਤੋਂ 20
ਦਿਨਾਂ
ਪਿਛੋਂ
ਤਕਰੀਬਨ 95%
ਪੌਦੇ
ਉੱਗ
ਪੈਂਦੇ
ਹਨ
।
ਦੇਖਿਆ
ਗਿਆ
ਹੈ
ਕਿ
ਲੱਸਣ
ਦੇ
ਬੀਜ
ਡਿੱਗਣ
ਦੀ
ਸਥਿਤੀ
ਦਾ
ਬੀਜ
ਦੇ
ਉੱਗਣ
ਅਤੇ
ਉਤਪਾਦਨ
ਤੇ
ਕੋਈ
ਫ਼ਰਕ
ਨਹੀਂ
ਪੈਂਦਾ
।
ਇਸ
ਮਸ਼ੀਨ
ਨਾਲ
ਇੱਕ
ਦਿਨ
ਵਿਚ
ਅੱਧਾ
ਏਕੜ
ਰਕਬੇ
ਤੇ
ਬਿਜਾਈ
ਹੋ
ਸਕਦੀ
ਹੈ
।
ਮਸ਼ੀਨ
ਦੇ
ਨਾਲ
ਬਿਜਾਈ
ਦੀ
ਲਾਗਤ
ਤਕਰੀਬਨ 350/-
ਰੁਪਏ
ਪ੍ਰਤੀ
ਏਕੜ
ਹੈ
ਜਦ
ਕਿ
ਹੱਥੀਂ
ਬਿਜਾਈ
ਦੀ
ਲਾਗਤ 2000/-
ਰੁਪਏ
ਪ੍ਰਤੀ
ਏਕੜ
ਆਉਂਦੀ
ਹੈ
।
|