KRISHI VIGYAN KENDRA FARIDKOT

KRISHI VIGYAN KENDRA FARIDKOT
ਨਰਸਰੀ ‘ਚੋਂ ਬੂਟਿਆਂ ਦੀ ਚੋਣ
ਬਾਗਾਂ ਲਈ ਜ਼ਮੀਨ ਦੀ ਚੋਣ

ਸਬਜ਼ੀਆਂ ਪੁੱਟਣ ਵਾਲੀ ਮਸ਼ੀਨ

ਫਾਰਮ ਮਸ਼ੀਨਰੀ ਅਤੇ ਪਾਵਰ ਇੰਜਨੀਅਰਿੰਗ ਵਿਭਾਗ, ਪੀ ਯੂ ਲੁਧਿਆਣਾ ਵੱਲੋਂ ਮੌਜੂਦਾ ਆਲੂ ਪੁੱਟਣ ਵਾਲੀ ਮਸ਼ੀਨ ਵਿੱਚ ਸੁਧਾਰ ਕਰਕੇ ਸਬਜ਼ੀਆਂ ਪੁੱਟਣ ਵਾਲੀ ਮਸ਼ੀਨ ਤਿਆਰ ਕੀਤੀ ਗਈ ਹੈ ਜੋ ਕਿ 1.1 ਮੀਟਰ ਦੇ ਬੈਡ ਉਤੇ ਲੱਗੇ ਪਿਆਜ਼ ਅਤੇ ਲਸਣ ਅਤੇ 67.5 ਸੈਂਟੀਮੀਟਰ ਦੀ ਵਿੱਥ ਤੇ ਵੱਟਾਂ ਤੇ ਲੱਗੇ ਆਲੂ ਅਤੇ ਗਾਜਰ ਦੀ ਪੁਟਾਈ ਲਈ ਵਰਤੀ ਜਾ ਸਕਦੀ ਹੈ ਇਸ ਮਸ਼ੀਨ ਵਿੱਚ ਇੱਕ ਪੁੱਟਣ ਵਾਲਾ ਬਲੇਡ ਲੱਗਾ ਹੋਇਆ ਹੈ ਜਿਸ ਦੀ ਚੌੜਾਈ 1144 ਮਿਲੀਮੀਟਰ ਅਤੇ ਮੋਟਾਈ 16 ਮਿਲੀਮੀਟਰ ਹੈ ਇਹ ਬਲੇਡ ਮਸ਼ੀਨ ਉਤੇ 20 ਡਿਗਰੀ ਦੇ ਕੋਨ ਤੇ ਲੱਗਿਆ ਹੋਇਆ ਹੈ ਇਸ ਬਲੇਡ ਦੇ ਪਿੱਛੇ ਚੇਨ ਕਨਵੇਅਰ ਲੱਗਿਆ ਹੋਇਆ ਹੈ ਜੋ ਕਿ ਸਟੀਲ ਦੀਆਂ ਰਾਡਾਂ ਦਾ ਬਣਿਆ ਹੋਇਆ ਹੈ ਇਹਨਾ ਰਾਡਾਂ ਵਿਚਕਾਰਲੀ ਵਿੱਥ 20 ਮਿਲੀਮੀਟਰ ਹੈ ਇਸ ਕਨਵੇਅਰ ਵਿੱਚ ਅੰਡਾਕਾਰ ਅਕਾਰ ਦੇ ਦੋ ਐਜੀਟੇਟਰ ਲਗਾਏ ਗਏ ਹਨ ਜੋ ਕਿ ਪੱਟੀ ਹੋਈ ਸਬਜ਼ੀ ਤੋਂ ਮਿੱਟੀ ਝਾੜਨ ਵਿੱਚ ਮੱਦਦ ਕਰਦੇ ਹਨ ਇਸ ਕਨਵੇਅਰ ਨੂੰ ਇੱਕ ਗਿਅਰ ਬੌਕਸ ਦੁਆਰਾ ਪਾਵਰ ਦਿੱਤੀ ਗਈ ਹੈ ਪੁੱਟਣ ਵਾਲੇ ਬਲੇਡ ਦੇ ਅੱਗੇ ਦੋਨਾ ਪਾਸਿਆਂ ਉਤੇ ਗੋਲ ਤਵੀਆਂ ਲਗਾਈਆਂ ਗਈਆਂ ਹਨ ਜੋ ਕਿ ਬਲੇਡ ਨੂੰ ਅਸਾਨੀ ਨਾਲ ਮਿੱਟੀ ਕੱਟਣ ਅਤੇ ਉਤੇ ਚੁੱਕਣ ਵਿੱਚ ਮੱਦਦ ਕਰਦੀਆਂ ਹਨ ਮਸ਼ੀਨ ਦੇ ਪਿਛਲੇ ਪਾਸੇ ਇੱਕ ਐਕਸਟੈਂਸ਼ਨ ਲਗਾਈ ਗਈ ਹੈ ਜੋ ਕਿ ਪੁੱਟੀ ਹੋਈ ਸਬਜ਼ੀ ਤੋਂ ਮਿੱਟੀ ਝਾੜਨ ਲਈ ਹੋਰ ਸਮਾਂ ਦਿੰਦੀ ਹੈ

ਪਿਆਜ਼, ਗਾਜਰ, ਲਸਣ ਅਤੇ ਆਲੂ ਪੁੱਟਣ ਲਈ ਇਸ ਮਸ਼ੀਨ ਦੀ ਸਮਰੱਥਾ ਕ੍ਰਮਵਾਰ 0.5, 0.62, 0.57 ਅਤੇ 0.6 ਏਕੜ ਪ੍ਰਤੀ ਘੰਟਾ ਹੈ ਸਬਜ਼ੀ ਪੁਟਾਈ ਦੀ ਪ੍ਰਤੀਸ਼ਤ ਪਿਆਜ਼, ਗਾਜਰ, ਲਸਣ ਅਤੇ ਆਲੂ ਲਈ ਕ੍ਰਮਵਾਰ 99.0, 96.3, 98.6 ਅਤੇ 96.4 ਪ੍ਰਤੀਸ਼ਤ ਹੈ ਅਤੇ ਇਹਨਾ ਸਬਜ਼ੀਆਂ ਨੂੰ ਪੁਟਾਈ ਸਮੇਂ ਨੁਕਸਾਨ ਕ੍ਰਮਵਾਰ ਇੱਕ ਤੋਂ ਘੱਟ , 2.8, 1.1 ਅਤੇ 1.92 ਪ੍ਰਤੀਸ਼ਤ ਹੈ ਇਹਨਾ ਸਬਜ਼ੀਆਂ ਨੂੰ ਪੁਟਣ ਲਈ ਇਸ ਮਸ਼ੀਨ ਦੀ ਕਾਰਗੁਜਾਰੀ ਸੰਤੁਸ਼ਟੀਜਨਕ ਹੈ ਪਿਆਜ਼, ਗਾਜਰ ਅਤੇ ਲਸਣ ਦੀ ਹੱਥ ਨਾਲ ਪੁਟਾਈ ਅਤੇ ਚੁਗਾਈ ਵਿੱਚ ਲੱਗਣ ਵਾਲੀ ਲੇਬਰ ਨਾਲੋਂ ਇਸ ਮਸ਼ੀਨ ਦੀ ਵਰਤੋਂ ਨਾਲ ਕ੍ਰਮਵਾਰ 69.0, 59.2 ਅਤੇ 61.41 ਪ੍ਰਤੀਸ਼ਤ ਘੱਟ ਲੇਬਰ ਲਗਦੀ ਹੈ

ਫੋਟੋ: ਸਬਜ਼ੀਆਂ ਪੱਟਣ ਵਾਲੀ ਮਸ਼ੀਨ
   

Krishi Vigyan Kendra (KVK), Faridkot
ਸਾਰੇ ਹੱਕ ਰਾਂਖਵੇ © ਕ੍ਰਿਸ਼ੀ ਵਿਗਿਆਨ ਕੇਂਦਰ, ਫਰੀਦਕੋਟ
ਸਾਰੇ ਹੱਕ ਰਾਂਖਵੇ | ਤਿਆਰ ਕਰਤਾ & ਰੱਖ ਰੱਖਾਵ: ਪ੍ਰੋਗਰਾਮ ਸਹਾਇਕ ਕੰਪਿਊਟਰ, ਕੇ.ਵੀ.ਕੇ. ਫਰੀਦਕੋਟ