KRISHI VIGYAN KENDRA FARIDKOT

KRISHI VIGYAN KENDRA FARIDKOT
ਨਰਸਰੀ ‘ਚੋਂ ਬੂਟਿਆਂ ਦੀ ਚੋਣ
ਬਾਗਾਂ ਲਈ ਜ਼ਮੀਨ ਦੀ ਚੋਣ

ਪਲਾਸਟਿਕ ਮੱਲਚ ਵਿਛਾਉਣ

ਪੋਲੀਥੀਨ ਮੱਲਚ ਦੇ ਕਈ ਫ਼ਾਇਦੇ ਹਨ ਜਿਵੇਂ ਕਿ ਜ਼ਮੀਨ ਦਾ ਤਾਪਮਾਨ ਠੀਕ ਰੱਖਣਾ, ਮਿੱਟੀ ਦੀ ਸਿਲਾਬ, ਬਣਤਰ ਤੇ ਉਪਜਾਊਪਨ ਬਚਾ ਕੇ ਰੱਖਣਾ ਅਤੇ ਨਦੀਨਾਂ, ਬਿਮਾਰੀਆਂ ਅਤੇ ਕੀੜਿਆਂ ਤੋਂ ਬਚਾਉਣਾ ਜਿਸ ਨਾਲ ਫ਼ਸਲ ਦੀ ਉਪਜ ਤੇ ਚੰਗਾ ਅਸਰ ਪੈਂਦਾ ਹੈ ਪਲਾਸਟਿਕ ਮੱਲਚ ਦੂਜੇ ਰਵਾਇਤੀ ਮੱਲਚ ਜਿਵੇਂ ਕਿ ਪਰਾਲੀ ਨਾਲੋਂ ਘੱਟ ਲੱਗਦੀ ਹੈ ਇਸ ਕਰਕੇ ਪਲਾਸਟਿਕ ਮੱਲਚ ਨੂੰ ਲਿਆਉਣਾ ਅਤੇ ਖੇਤ ਵਿੱਚ ਵਿਛਾਉਣਾ ਸੌਖਾ ਹੈ ਪਰ ਬੰਦਿਆਂ ਨਾਲ ਇਸਨੂੰ ਵਿਛਾਉਣ ਲਈ ਵੱਧ ਖਰਚ ਦੇ ਨਾਲ ਵੱਧ ਸਮਾਂ ਲਗਦਾ ਹੈ ਬੜੇ ਲੰਮੇ ਸਮੇਂ ਤੋਂ ਇਸ ਕੰਮ ਲਈ ਇੱਕ ਮਸ਼ੀਨ ਦੀ ਲੋੜ ਸੀ

 

ਮੱਲਚ ਵਿਛਾਉਣ ਲਈ ਮਸ਼ੀਨ ਐਗਰੀਬਿਜ਼ ਕਾਰਪੋਰੇਸ਼ਨ ਗੁਜਰਾਤ ਵੱਲੋਂ ਬਣਾਈ ਗਈ ਹੈ ਇਸਦੀ ਲੰਬਾਈ 2.2 ਮੀਟਰ, ਚੌੜਾਈ 1.85 ਮੀਟਰ ਅਤੇ ਉਚਾਈ 2.2 ਮੀਟਰ ਹੈ ਇਹ ਮਸ਼ੀਨ ਚਾਰ ਕੰਮ ਇਕੱਠੇ ਕਰਦੀ ਹੈ ਜਿਵੇਂ ਕਿ ਵੱਟਾਂ ਬਣਾਉਣੀਆਂ, ਤੁਪਕਾ ਸਿੰਜਾਈ ਲਈ ਪਾਈਪ ਵਿਛਾਉਣਾ, ਮੱਲਚ ਵਿਛਾਉਣਾ ਅਤੇ ਲੋੜ ਅਨੁਸਾਰ ਦੂਰੀ ਤੇ ਸੁਰਾਖ ਕਰਨਾ ਇਸ ਮਸ਼ੀਨ ਨਾਲ 75 ਸੈਂਟੀਮੀਟਰ, 90 ਸੈਂਟੀਮੀਟਰ, 105 ਸੈਂਟੀਮੀਟਰ, 120 ਸੈਂਟੀਮੀਟਰ ਅਤੇ 130 ਸੈਂਟੀਮੀਟਰ ਚੌੜੀ ਪੋਲੀਥੀਨ ਮੱਲਚ ਵਿਛਾਈ ਜਾ ਸਕਦੀ ਹੈ ਇਸ ਮਸ਼ੀਨ ਨੂੰ ਚਲਾਉਣ ਲਈ 30 ਹਾਰਸ ਪਾਵਰ ਵਾਲੇ ਟਰੈਕਟਰ ਦੀ ਲੋੜ ਹੈ ਵੱਟਾਂ ਦੀ ਉਚਾਈ 15 ਤੋਂ 20 ਸੈਂਟੀਮੀਟਰ ਰੱਖੀ ਜਾ ਸਕਦੀ ਹੈ ਇਸ ਮਸ਼ੀਨ ਨੂੰ ਚਲਾਉਣਾ ਅਤੇ ਰੱਖ-ਰਖਾਵ ਸੌਖਾ ਹੈ ਇਸ ਮਸ਼ੀਨ ਨਾਲ 92.5 ਪ੍ਰਤੀਸ਼ਤ ਘੱਟ ਬੰਦਿਆਂ ਦੀ ਲੋੜ ਹੈ ਅਤੇ 30 ਘੰਟੇ ਲੇਬਰ ਪ੍ਰਤੀ ਹੈਕਟੇਅਰ ਪ੍ਰਤੀ ਫ਼ਸਲ ਬਚਦੇ ਹਨ

ਫੋਟੋ: ਪਲਾਸਟਿਕ ਮੱਲਣ ਵਿਛਾਉਣ ਵਾਲੀ ਮਸ਼ੀਨ

   

Krishi Vigyan Kendra (KVK), Faridkot
ਸਾਰੇ ਹੱਕ ਰਾਂਖਵੇ © ਕ੍ਰਿਸ਼ੀ ਵਿਗਿਆਨ ਕੇਂਦਰ, ਫਰੀਦਕੋਟ
ਸਾਰੇ ਹੱਕ ਰਾਂਖਵੇ | ਤਿਆਰ ਕਰਤਾ & ਰੱਖ ਰੱਖਾਵ: ਪ੍ਰੋਗਰਾਮ ਸਹਾਇਕ ਕੰਪਿਊਟਰ, ਕੇ.ਵੀ.ਕੇ. ਫਰੀਦਕੋਟ