|
ਤਕਨੀਕੀ ਅਗਵਾਈ
|
ਖੇਤੀਬਾੜੀ ਦੇ ਵੱਖ-ਵੱਖ ਪਹਿਲੂਆਂ ਬਾਰੇ ਸਿਖਲਾਈ ਕੋਰਸ ਲਗਾਉਣ ਦੇ ਨਾਲ-ਨਾਲ
ਕਿਸਾਨਾਂ ਨੂੰ ਸਮੇਂ-ਸਮੇਂ ਤੇ ਤਕਨੀਕੀ ਜਾਣਕਾਰੀ ਵੀ ਦਿੱਤੀ ਜਾਂਦੀ ਹੈ ਤਾਂ ਜੋ
ਕਿਸਾਨ ਆਉਣ ਵਾਲੀਆਂ ਮੁਸ਼ਕਿਲਾਂ ਤੋਂ ਜਾਣੂ ਹੋ ਸਕਣ । ਸਹੀ ਅਤੇ ਯੋਗ ਅਗਵਾਈ ਦੇਣ ਲਈ
ਉੱਚ ਯੋਗਤਾ ਪ੍ਰਾਪਤ ਸਾਇੰਸਦਾਨ ਜੋ ਕਿ ਫਸਲ ਵਿਗਿਆਨ, ਪੌਦ ਸੁਰੱਖਿਆ, ਖੇਤੀਬਾੜੀ
ਇੰਜੀ., ਭੂਮੀ ਵਿਗਿਆਨ, ਬਾਗਬਾਨੀ, ਪਸ਼ੂ ਵਿਗਿਆਨ ਅਤੇ ਗ੍ਰਹਿ ਵਿਗਿਆਨ ਵਿਸ਼ਿਆਂ ਨਾਲ
ਸੰਬੰਧਿਤ ਹਨ, ਕੇ.ਵੀ.ਕੇ ਵਿਖੇ ਇੱਕ ਟੀਮ ਵਜੋਂ ਕੰਮ ਕਰ ਰਹੇ ਹਨ। ਇਹ ਸਲਾਹਕਾਰ
ਸੇਵਾਵਾਂ ਬਿਲਕੁਲ ਮੁਫਤ ਦਿੱਤੀਆਂ ਜਾਂਦੀਆਂ ਹਨ।
|
|
ਫਸਲਾਂ ਵਿੱਚ ਬਿਮਾਰੀਆਂ/ਤੱਤਾਂ ਦੀ ਘਾਟ ਨੂੰ
ਪਹਿਚਾਨਣਾ/ਲੱਭਣਾ
|
ਕੇ.ਵੀ.ਕੇ. ਦੇ ਸਾਇੰਸਦਾਨ ਬਿਮਾਰੀਆਂ/ਤੱਤਾਂ ਨਾਲ ਪ੍ਰਭਾਵਿਤ ਫਸਲਾਂ ਵਿੱਚੋਂ ਨਮੂਨੇ
ਨੂੰ ਦੇਖ ਕੇ ਉਸ ਨਾਲ ਸੰਬੰਧੀ ਸਮੱਸਿਆ ਨੂੰ ਪਛਾਣਨ ਵਿੱਚ ਮਦਦ ਕਰਦੇ ਹਨ ਤਾਂ ਜੋ
ਪੌਦੇ ਕਿਸ ਤਰ੍ਹਾਂ ਨਾਲ ਪ੍ਰਭਾਵਿਤ ਹੋਏ ਹਨ ਜਿਵੇਂ ਕਿ ਕੀੜੇ ਮਕੌੜੇ ਦਾ ਹਮਲਾ, ਕੋਈ
ਬਿਮਾਰੀ ਜਾਂ ਕੁਝ ਤੱਤਾਂ ਦੀ ਘਾਟ ਕਾਰਨ। ਕਿਸਾਨਾਂ ਨੂੰ ਸਹੀ ਸਮੱਸਿਆ ਲੱਭ ਕੇ ਉਸ
ਅਨੁਸਾਰ ਸਲਾਹ ਦਿੱਤੀ ਜਾਂਦੀ ਹੈ। ਕਿਸੇ ਗੰਭੀਰ/ਗੰਝਲਦਾਰ ਮੁਸ਼ਕਿਲ ਨੂੰ ਹੱਲ ਕਰਨ ਲਈ
ਸਾਇੰਸਦਾਨ ਕਿਸਾਨ ਦੇ ਖੇਤ ਦਾ ਦੌਰਾ ਵੀ ਕਰਦੇ ਹਨ।
|
|
ਟੈਲੀਫੋਨ ਹੈਲਪ ਲਾਈਨ ਅਤੇ ਕੇਮਾਸ ਮੋਬਾਇਲ ਐਸ.ਐਮ.ਐਸ. ਸੇਵਾ |
|
ਕਿਸਾਨਾਂ ਨੂੰ ਕੇ.ਵੀ.ਕੇ. ਤੱਕ ਸੌਖਾ ਅਤੇ ਵੱਧੀਆ
ਪੁਹੰਚ ਲਈ 01639-253142 ਨੰਬਰ ਤੇ ਟੈਲੀਫੋਨ ਹੈਲਪ ਲਾਈਨ ਦੀ ਸੇਵਾ ਪ੍ਰਾਪਤ ਹੈ।
ਕਿਸਾਨ ਇਸ ਸਹਾਇਤਾ ਤੋਂ ਲਾਭ ਉਠਾਉਂਦੇ ਹਨ। ਸਾਇੰਸਦਾਨਾਂ ਅਤੇ ਕਿਸਾਨਾਂ ਵਿੱਚ ਇਹ
ਟੈਲੀਫੋਨ ਸੇਵਾ ਬਹੁਤ ਸਾਰੀਆਂ ਸਮੱਸਿਆਵਾਂ ਦਾ ਮੌਕੇ ਤੇ ਨਿਪਟਾਰਾ ਹੋਣ ਵਿੱਚ ਸਹਾਈ
ਹੁੰਦਾ ਹੈ। ਇਸਤੋਂ ਇਲਾਵਾ ਕਿਸਾਨ ਮੋਬਾਇਲ ਫੋਨ ਤੇ ਕੇਮਾਸ ਐਸ.ਐਮ.ਐਸ. ਸੇਵਾ ਰਾਹੀਂ
ਖੇਤੀ ਵਿੱਚ ਹੋਣ ਵਾਲੇ ਕੰਮਾ ਬਾਰੇ ਜਾਣਕਾਰੀ ਲੈਂਦੇ ਹਨ। ਕਿਸੇ ਖਾਸ ਫਸਲੀ ਬਿਮਾਰੀ
ਸਮੇਂ ਕਿਸਾਨ ਮੋਬਾਇਲ ਸਲਾਹ ਸੇਵਾ ਅਤੇ ਅਖਬਾਰਾਂ/ਪ੍ਰੈਸ ਮੀਡੀਆ ਰਾਹੀਂ ਕਿਸਾਨਾਂ
ਨੂੰ ਜਾਣਕਾਰੀ ਮੁਹੱਈਆ ਕਰਵਾਈ ਜਾਂਦੀ ਹੈ। ਇਸ ਤਰਾਂ ਇਲਾਕੇ ਦੇ ਕਿਸਾਨ ਸਮੇਂ-ਸਮੇਂ
ਤੇ ਜਾਣਕਾਰੀ ਮਿਲਣ ਨਾਲ ਆਪਣੀਆਂ ਫਸਲਾਂ ਨੂੰ ਸਹੀ ਢੰਗ ਨਾਲ ਪਾਲਦੇ ਹਨ।
|
|
ਖੇਤੀ ਸਾਹਿਤ |
|
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਖੇਤੀ ਸਾਹਿਤ
ਕੇ.ਵੀ.ਕੇ. ਵਿਖੇ ਵੀ ਵੇਚੀਆ ਜਾਂਦਾ ਹੈ ਤਾਂ ਜੋ ਕਿਸਾਨ ਲਾਭ ਉਠਾ ਸਕਣ। ਮਹੀਨਾਵਾਰ
ਰਸਾਲਾ ਜਿਵੇਂ ਕਿ ਚੰਗੀ ਖੇਤੀ(ਪੰਜਾਬੀ), ਪ੍ਰੋਗਰੈਸਿਵ ਫਾਰਮਿੰਗ (ਅੰਗਰੇਜ਼ੀ), ਹਾੜੀ
ਅਤੇ ਸਾਉਣੀ ਦੀਆਂ ਫਸਲਾਂ ਦੀ ਕਾਸ਼ਤ ਸੰਬੰਧੀ ਸਿਫਾਰਸ਼ਾਂ ਅਤੇ ਫ਼ਲਾਂ ਅਤੇ ਸਬਜ਼ੀਆਂ ਦੀ
ਕਾਸ਼ਤ ਅਤੇ ਪਸ਼ੂ ਵਿਗਿਆਨ ਨਾਲ ਸੰਬੰਧਿਤ ਅਤੇ ਹੋਰ ਬਹੁਤ ਸਾਰੀਆਂ ਮਹੱਤਵਪੂਰਨ
ਪ੍ਰਕਾਸ਼ਨਾਵਾਂ ਕਿਸਾਨਾਂ ਨੂੰ ਵੇਚੀਆਂ ਜਾਂਦੀਆਂ ਹਨ। ਇਸ ਤੋਂ ਇਲਾਵਾ ਕੇ.ਵੀ.ਕੇ.
ਖਬਰਨਾਮਾ ਸਾਲ ਵਿੱਚ ਦੋ ਵਾਰ ਪ੍ਰਕਾਸ਼ਿਤ ਕੀਤਾ ਜਾਂਦਾ ਹੈ ਜਿਸ ਵਿੱਚ ਕਿਸਾਨਾਂ ਨੂੰ
ਕੇ.ਵੀ.ਕੇ. ਦੀਆਂ ਗਤੀਵਿਧਿਆਂ ਬਾਰੇ ਤਾਜਾ ਜਾਣਕਾਰੀ ਦਿੱਤੀ ਜਾਂਦੀ ਹੈ। ਇਸ
ਖਬਰਨਾਮਾ ਇਲਾਕੇ ਦੇ ਕਿਸਾਨਾਂ ਨੂੰ ਮੁਫ਼ਤ ਵੰਡਿਆ ਜਾਂਦਾ ਹੈ।
|
|
ਸੁਧਰੀਆਂ ਕਿਸਮਾਂ ਦੇ ਬੀਜਾਂ ਦੀ ਉਪਲਬਧਤਾ |
|
ਕੇ.ਵੀ.ਕੇ ਵਲੋਂ ਕਿਸਾਨਾਂ ਨੂੰ ਸਾਉਣੀ ਅਤੇ ਹਾੜ੍ਹੀ
ਦੀਆਂ ਵੱਖ-ਵੱਖ ਫਸਲਾਂ ਦੇ ਬੀਜ ਤਿਆਰ ਕਰਨ ਸੰਬੰਧੀ ਸਿਖਲਾਈ ਵੀ ਦਿੱਤੀ ਜਾਂਦੀ ਹੈ
ਤਾਂ ਜੋ ਉਹ ਆਪਣੇ ਪੱਧਰ ਤੇ ਹੀ ਬੀਜ ਤਿਆਰ ਕਰ ਸਕਣ। ਕੇ.ਵੀ.ਕੇ. ਵੱਖ-ਵੱਖ ਫਸਲਾਂ
ਦੀਆਂ ਸਿਫਾਰਸ਼ ਸ਼ੁਦਾ ਕਿਸਮਾਂ ਦੇ ਬੀਜ ਦਾ ਉਤਪਾਦਨ ਕਰਦਾ ਹੈ ਅਤੇ ਪੰਜਾਬ ਖੇਤੀਬਾੜੀ
ਯੂਨੀਵਰਸਿਟੀ ਲੁਧਿਆਣਾ ਦੁਆਰਾ ਤੈਅ ਕੀਤੇ ਮੁੱਲ ਵੇਚਦਾ ਹੈ। ਕੇ.ਵੀ.ਕੇ. ਵਲੋਂ
ਪੀ.ਏ.ਯੂ. ਦੁਆਰਾ ਲਗਾਏ ਜਾਂਦੇ ਕਿਸਾਨ ਮੇਲਿਆਂ ਤੇ ਕਿਸਾਨਾਂ ਦੇ ਟੂਰ ਵੀ ਲਗਵਾਏ
ਜਾਂਦੇ ਹਨ ਜਿੱਥੇ ਕਿ ਉਹ ਵੱਖ-ਵੱਖ ਫਸਲਾਂ ਦੀਆਂ ਸਾਰੀਆਂ ਕਿਸਮਾਂ ਦੇ ਬੀਜ ਖਰੀਦ
ਸਕਦੇ ਹਨ।
|
|
ਕਿਸਾਨਾਂ ਦੇ ਖੇਤਾਂ ਵਿੱਚ ਤਜਰਬੇ |
|
ਫਸਲਾਂ ਸੰਬੰਧੀ ਖੇਤਾਂ ਤੇ ਤਜਰਬੇ ਕਰਨਾ ਕੇ.ਵੀ.ਕੇ.
ਦੀ ਇੱਕ ਬਹੁਤ ਮਹੱਤਵਪੂਰਨ ਗਤੀਵਿਧੀ ਹੈ। ਇਸ ਵਿੱਚ ਪੀ.ਏ.ਯੂ. ਵਲੋਂ ਸਿਫਾਰਸ਼ ਕੀਤੀ
ਪ੍ਰੈਕਟਿਸ ਜਾਂ ਤਕਨੋਲੋਜੀ ਦੀ ਕਿਸਾਨਾਂ ਦੁਆਰਾ ਖੇਤਾਂ ਵਿੱਚ ਵਰਤੀ ਜਾਂਦੀ ਰਵਾਇਤੀ
ਪ੍ਰੈਕਟਿਸ ਨਾਲ ਤੁਲਨਾ ਕੀਤੀ ਜਾਂਦੀ ਹੈ। ਇਸ ਤਕਨੀਕ ਵਿੱਚ ਕਿਸਾਨ ਪੂਰੀ ਤਰ੍ਹਾਂ ਇਸ
ਵਿੱਚ ਸ਼ਾਮਲ ਹੁੰਦੀ ਹੈ ਕਿਉਂ ਕਿ ਤਜਰਬਾ ਕਿਸਾਨ ਦੇ ਖੇਤ ਵਿੱਚ ਹੀ ਲਗਾਇਆ ਜਾਂਦਾ
ਹੈ, ਇਸ ਲਈ ਕਿਸਾਨ ਆਪਣੇ ਆਪ ਨਤੀਜਾ ਵੇਖ ਸਕਦਾ ਹੈ ਅਤੇ ਦੋਨਾਂ ਪ੍ਰੈਕਟਿਸ ਨਾਲ
ਆਪਣੇ ਝਾੜ ਦੀ ਤੁਲਨਾ ਕਰ ਸਕਦਾ ਹੈ। ਇਹ ਪੂਰੀ ਤਰ੍ਹਾਂ ਕਿਸਾਨਾਂ ਨਾਲ ਸੰਬੰਧਿਤ
ਗਤੀਵਿਧੀ ਹੈ ਜੋ ਕਿ ਕਿਸਾਨਾਂ ਲਈ ਲਾਭਦਾਇਕ ਹੈ।
|
|