|
ਪਹਿਲੀ ਕਤਾਰ ਦੀਆਂ ਪ੍ਰਦਰਸ਼ਨੀਆਂ
|
ਇਹ ਭਾਰਤੀ ਖੇਤੀ ਖੋਜ ਪ੍ਰੀਸ਼ਦ ਵਲੋਂ ਦਿੱਤਾ ਗਿਆ ਖੇਤੀ ਪ੍ਰਦਰਸ਼ਨੀਆਂ ਦਾ ਤਰਕ/ਵਿਚਾਰ
ਹੈ ਤਾਂ ਜੋ ਫਸਲਾਂ ਸੰਬੰਧੀ ਤਕਨੋਲੋਜੀ ਦੀ ਵਰਤੋਂ ਹੋ ਸਕੇ। ਪਹਿਲੀ ਕਤਾਰ ਦੀਆਂ
ਪ੍ਰਦਰਸ਼ਨੀਆਂ ਦਾ ਮੁੱਖ ਮੰਤਵ ਫਸਲਾਂ ਦੇ ਉਤਪਾਦਨ ਅਤੇ ਸੁਰਖਿਅਤ ਤਕਨੀਕਾਂ ਅਤੇ
ਉਹਨਾਂ ਦੇ ਪ੍ਰਬੰਧ ਸੰਬੰਧੀ ਸਿਫ਼ਾਰਸ਼ਾਂ ਨੂੰ ਵੱਖਰੇ-ਵੱਖਰੇ ਖੇਤੀ ਮੌਸਮੀ ਇਲਾਕਿਆਂ
ਅਤੇ ਖੇਤੀ ਹਾਲਤਾਂ ਅਨੁਸਾਰ ਕਿਸਾਨਾਂ ਦੇ ਖੇਤਾਂ ਵਿੱਚ ਪ੍ਰਦਰਸ਼ਿਤ ਕਰਨਾ ਹੈ।
ਜਦੋਂ ਇਹਨਾਂ ਤਕਨੀਕਾਂ/ਤਕਨੋਲੋਜੀ ਨੂੰ ਕਿਸਾਨਾਂ ਦੇ ਖੇਤਾਂ ਵਿੱਚ ਪ੍ਰਦਰਸ਼ਿਤ ਕਰਨਾ
ਹੈ ਤਾਂ ਸਾਇੰਸਦਾਨ ਨੂੰ ਕੁਝ ਕਾਰਕਾਂ ਬਾਰੇ ਜਾਣਕਾਰੀ ਹੋਣੀ ਜ਼ਰੂਰੀ ਹੈ ਜਿਵੇਂ ਕਿ
ਫਸਲ ਦੇ ਵਧੇਰੇ ਉਤਪਾਦਨ ਲਈ ਲੋੜੀਂਦੀ ਕਾਰਕ,ਉਤਪਾਦਨ ਸੰਬੰਧੀ ਮੁਸ਼ਕਿਲਾਂ ਅਤੇ ਨਾਲ
ਹੀ ਉਤਪਾਦਨ ਸੰਬੰਧੀ ਆਂਕੜੇ ਅਤੇ ਟਿੱਪਣੀਆਂ ਇਕੱਠਾ ਕਰਨਾ। ਪਹਿਲੀ ਕਤਾਰ ਦੀਆਂ
ਪ੍ਰਦਰਸ਼ਨੀਆਂ ਦੋ ਜਾਂ ਚਾਰ ਹੈਕਟੇਅਰ ਜ਼ਮੀਨ ਦੇ ਰਕਬੇ ਤੇ ਲਗਾਈਆਂ ਜਾਂਦੀਆਂ ਹਨ ਤਾਂ
ਜੋ ਕਿਸਾਨਾਂ ਅਤੇ ਪਸਾਰ ਕਾਮਿਆਂ ਤੇ ਪ੍ਰਦਰਸ਼ਨੀਆ ਤਕਨੋਲੋਜੀਆਂ ਦਾ ਚੰਗਾ ਹਾਂ ਪੱਖੀ
ਪ੍ਰਭਾਵ ਪੈ ਸਕੇ।
|
|
ਖੇਤ ਦਿਵਸ
|
ਖੇਤ ਦਿਵਸ ਦੋਰਾਨ ਇਕੱਠੇ ਰੂਪ ਵਿੱਚ ਕਿਸਾਨਾਂ ਨੂੰ ਤਕਨੋਲੋਜੀ ਬਾਰੇ ਜਾਣਕਾਰੀ
ਦਿੱਤੀ ਜਾਂਦੀ ਹੈ। ਇਸ ਤਰੀਕੇ ਰਾਹੀਂ ਜਿਆਦਾ ਲੋਕ ਤਕਨੋਲੋਜੀ ਬਾਰੇ ਅਤੇ ਉਸਦੇ
ਤਜ਼ਰਬੇਕਾਰ ਪ੍ਰਭਾਵਾਂ ਬਾਰੇ ਜਾਣੂੰ ਹੁੰਦੇ ਹਨ। ਕਿਸੇ ਵੀ ਕਾਮਯਾਬ
ਤਕਨੋਲੋਜੀ/ਤਰੀਕਿਆਂ ਦੇ ਨਤੀਜੇ ਕਿਸਾਨਾਂ ਸਾਹਮਣੇ ਪ੍ਰਦਰਸ਼ਿਤ ਕੀਤੇ ਜਾਂਦੇ ਹਨ ।
|
|
ਖੇਤੀ ਖੋਜ ਤਜਰਬੇ |
|
ਇਹ ਖੋਜ ਤਜਰਬੇ ਨਵੀਂ ਸਿਫਾਰਸ਼ ਕਰਨ ਤੋਂ ਪਹਿਲਾਂ ਲਗਾਏ
ਜਾਂਦੇ ਹਨ। ਇਹਨਾਂ ਖੋਜ ਤਜਰਬਿਆਂ ਵਿੱਚ ਜੋ ਤਕਨੀਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ
ਵਲੋਂ ਸਿਫਾਰਸ਼ ਨਹੀਂ ਕੀਤੀ ਗਈ ਹੈ, ਉਸ ਤਕਨੀਕ ਨੂੰ ਕਿਸਾਨਾਂ ਦੇ ਖੇਤਾਂ ਪਰਖ ਕਰਨ
ਲਈ ਲਗਾਇਆ ਜਾਂਦਾ ਹੈ। ਇਹਨਾਂ ਤਜਰਬਿਆਂ ਦਾ ਮੰਤਵ ਸਿਰਫ ਤਕਨੋਲੋਜੀ ਦੀ ਪਰਖ ਕਰਨਾ
ਹੁੰਦਾ ਹੈ ਅਤੇ ਕਿਸੇ ਵੀ ਸਿਫਾਰਸ਼ ਤੋਂ ਪਹਿਲਾਂ ਪਰਖ ਕਰਨਾ ਬਹੁਤ ਜਰੂਰੀ ਹੈ।
|
|
ਰੇਡਿਓ ਵਾਰਤਾ |
|
ਖੇਤੀਬਾੜੀ ਸੰਬੰਧੀ ਗੱਲਬਾਤ ਰਾਹੀਂ ਸੁਨੇਹਾ ਦੇਣ ਲਈ
ਰੇਡਿਓ ਵਾਰਤਾ ਇੱਕ ਚੰਗਾ ਉੱਦਮ ਹੈ। ਹਫ਼ਤੇ ਵਿੱਚ ਇੱਕ ਵਾਰ ਵਿਸ਼ਾ ਵਸਤੂ ਮਾਹਿਰਾਂ
ਵਲੋਂ ਕਿਸੇ ਖਾਸ ਵਿਸ਼ੇ ਬਾਰੇ ਵਾਰਤਾ ਪ੍ਰਸਾਰਿਤ ਕੀਤੀ ਜਾਂਦੀ ਹੈ। ਇਸ ਤਰ੍ਹਾਂ
ਕਿਸਾਨਾਂ ਅਤੇ ਸਾਇੰਸਦਾਨਾ ਵਿਚਕਾਰ ਵਿਚਾਰ ਸਾਂਝੇ ਕੀਤੇ ਜਾਂਦੇ ਹਨ। ਆਲ ਇੰਡੀਆ
ਰੇਡਿਓ, ਬਠਿੰਡਾ ਵਲੋਂ ਹਰ ਵੀਰਵਾਰ ਕੇ.ਵੀ.ਕੇ. ਫਰੀਦਕੋਟ/ਬਠਿੰਡਾ/ਸ਼੍ਰੀ ਮੁਕਤਸਰ
ਸਾਹਿਬ ਤੋਂ ਇੱਕ ਸਾਇੰਸਦਾਨ ਦੀ ਸਿੱਧੀ ਰੇਡਿਓ ਵਾਰਤਾ ਪ੍ਰਸਾਰਿਤ ਕੀਤੀ ਜਾਂਦੀ ਹੈ।
|
|
ਟੈਲੀਵੀਜ਼ਨ ਵਾਰਤਾ |
|
ਖੇਤੀਬਾੜੀ ਨੂੰ ਮਾਸ ਮੀਡੀਆ/ਸੂਚਨਾ ਮੀਡੀਆ ਨਾਲ ਜੋੜਨ
ਵਿੱਚ ਟੀ.ਵੀ. ਵਾਰਤਾ ਦਾ ਅਹਿਮ ਯੋਗਦਾਨ ਹੈ। ਸਾਇੰਸਦਾਨ ਦੀਆਂ ਟੀ.ਵੀ. ਵਾਰਤਾਵਾਂ
ਦੂਰਦਰਸ਼ਨ ਜਲੰਧਰ ਮੇਰਾ ਪਿੰਡ ਮੇਰੇ ਖੇਤ ਪ੍ਰੋਗਰਾਮ ਵਿੱਚ ਪ੍ਰਸਾਰਿਤ ਕਰਦਾ ਹੈ।
|
|