English ਪੰਜਾਬੀ
ਮੁੱਖ ਪੰਨਾ
ਕੇ.ਵੀ.ਕੇ. ਫਰੀਦਕੋਟ
ਜ਼ਿਲ੍ਹੇ ਸੰਬੰਧੀ ਜਾਣਕਾਰੀ
ਵਿਭਾਗ
ਸਟਾਫ਼
ਮਨੋਰਥ
ਗਤੀਵਿਧੀਆਂ
ਕਿਸਾਨਾਂ ਲਈ ਸੇਵਾਵਾਂ
ਕਿਸਾਨਾਂ ਲਈ ਜਾਣਕਾਰੀ
ਖੇਤੀ ਖੋਜ ਤਜਰਬੇ
ਸਿਖਲਾਈਨਾਮਾਂ
ਚੱਲ ਰਹੇ ਪ੍ਰੋਜੈਕਟ
ਮੁਢੱਲਾ ਢਾਂਚਾ
ਫੋਟੋ ਗੈਲਰੀ
ਅਖਬਾਰਾ ਦੀਆਂ ਪ੍ਰਕਾਸ਼ਨਾਵਾਂ
ਖਬਰਨਾਮਾ ਅਤੇ ਪ੍ਰਕਾਸ਼ਨਾਵਾਂ
ਸੈਰਗਾਹਾਂ
ਜ਼ਰੂਰੀ ਪਤੇ
ਸੰਪਰਕ ਕਰੋ
ਫਰੀਦਕੋਟ ਦਾ ਪਹਿਲਾ ਨਾਂ ਮੋਕਲਸਰ ਸੀ। ਜੋ ਕਿ ਰਾਜਾ ਮੰਜ ਦੇ ਪੋਤਰੇ ਮੋਲਕਸੀ ਦੇ ਨਾਂ ਤੇ ਪਿਆ ਸੀ। ਉਸਨੇ ਇਥੇ 13ਵੀਂ ਸਦੀ ਵਿੱਚ ਰਾਜ ਕੀਤਾ ਅਤੇ ਇੱਕ ਕਿਲ੍ਹਾ ਬਣਵਾਇਆ। ਉਹ ਰਾਜਾ ਹਰ ਰਾਹਗੀਰ ਨੂੰ ਕਿਲਾ ਬਣਵਾਉਣ ਦੇ ਕੰਮ ਵਿੱਚ ਜਬਰਦਸਤੀ ਲਗਾ ਲੈਂਦਾ ਸੀ। ਇਸੇ ਦੌਰਾਨ ਬਾਬਾ ਫਰੀਦ ਜੀ ਨੂੰ ਵੀ ਕੰਮ ਕਰਨ ਲਈ ਕਿਹਾ ਗਿਆ। ਬਾਬਾ ਜੀ ਨੇ ਕੰਮ ਕਰਨਾ ਸ਼ੁਰੂ ਕੀਤਾ ਤਾਂ ਰਾਜਾ ਮੋਕਲਸੀ ਉਹਨਾਂ ਦੀਆਂ ਅਦਭੁੱਤ ਸ਼ਕਤੀਆਂ ਦੇਖ ਹੈਰਾਨ ਰਹਿ ਗਿਆ ਕਿਉਂਕਿ ਗਾਰੇ ਦੀ ਟੋਕਰੀ ਬਾਬਾ ਜੀ ਦੇ ਸਿਰ ਤੋਂ ਉੱਪਰ ਉੱਠ ਰਹੀ ਸੀ। ਰਾਜੇ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤੇ ਉਸਨੇ ਭੁੱਲ ਬਖਸ਼ਾਈ। ੳਸਤੋਂ ਬਾਅਦ ਇਸ ਜਗਾ ਦਾ ਨਾਮ ਬਾਬਾ ਫਰੀਦ ਜੀ ਦੇ ਨਾਂ ਤੇ ਫਰੀਦਕੋਟ ਪੈ ਗਿਆ। ਮੋਕਲਸੀ ਦੇ ਪੁੱਤਰਾਂ ਜੈਰਸੀ ਅਤੇ ਵਾਰਸੀ ਦੇ ਰਾਜ ਦੌਰਾਨ ਫਰੀਦਕੋਟ ਰਾਜਧਾਨੀ ਰਿਹਾ ਹੈ।
ਇਹ ਸਥਾਨ ਉਨਾਂ ਹੀ ਪੁਰਾਣਾ ਹੈ ਜਿੰਨਾ ਫਰੀਦਕੋਟ ਸ਼ਹਿਰ ਹੈ। ਇਹ ਜਗਾ ਕਿਲ੍ਹਾ ਮੁਬਾਰਕ ਦੇ ਨੇੜੇ ਹੀ ਸਥਿਤ ਹੈ। ਬਾਬਾ ਫਰੀਦ ਜੀ ਪਾਕਪਟਨ ਰਵਾਨਾ ਹੋਣ ਤੋਂ ਪਹਿਲਾਂ 40 ਦਿਨ ਇਸ ਜਗਾ ਤੇ ਸਮਾਧੀ ਵਿੱਚ ਰਹੇ ਸਨ। ਇਸ ਸਥਾਨ ਦੇ ਨਾਲ ਹੀ ਜੰਡ ਦਾ ਉਹ ਦਰਖਤ ਵੀ ਹੋਣ ਤੱਕ ਸੁਰੱਖਿਅਤ ਰੱਖਿਆ ਗਿਆ ਹੈ, ਜਿਸ ਨਾਲ ਬਾਬਾ ਜੀ ਨੇ ਆਪਣੇ ਮਿੱਟੀ ਵਾਲੇ ਹੱਥ ਪੂੰਝੇ ਸਨ। ਇਸ ਜਗਾਂ ਤੇ ਗੁਰਦੁਆਰਾ ਸਹਿਬ ਸਥਿਤ ਕੀਤਾ ਗਿਆ ਹੈ ਜਿੱਥੇ ਕਿ ਰੋਜ਼ਾਨਾ ਗੁਰਬਾਣੀ ਦਾ ਪ੍ਰਵਾਹ ਚਲਦਾ ਹੈ ਅਤੇ ਸ਼ਰਧਾਲੂਆਂ ਨੂੰ ਲੰਗਰ ਵੀ ਵਰਤਾਇਆ ਜਾਂਦਾ ਹੈ। ਹਰ ਵੀਰਵਾਰ ਵੱਡੀ ਗਿਣਤੀ ਵਿੱਚ ਸ਼ਰਧਾਲੂ ਬਾਬਾ ਫਰੀਦ ਜੀ ਸੂਫੀ ਸੰਤ ਨੂੰ ਸਜਦਾ ਕਰਨ ਲਈ ਪਹੁੰਚਦੇ ਹਨ।
ਇਹ ਸਥਾਨ ਫਰੀਦਕੋਟ-ਕੋਟਕਪੂਰਾ ਸੜਕ ਤੇ ਸ਼ਹਿਰ ਤੋਂ 4 ਕਿਲੋਮੀਟਰ ਬਾਹਰਵਾਰ ਸਥਿਤ ਹੈ। ਇਹ ਮੰਨਿਆ ਜਾਂਦਾ ਹੈ ਕਿ ਬਾਬਾ ਫਰੀਦ ਜੀ ਫਰੀਦਕੋਟ ਸ਼ਹਿਰ ਵਿੱਚ ਜਾਣ ਤੋਂ ਪਹਿਲਾਂ ਇਸ ਜਗ੍ਹਾ ਠਹਿਰੇ ਸਨ ਅਤੇ ਉਹ ਆਪਣੀ ਗੋਦੜੀ ਇਸ ਸਥਾਨ ਤੇ ਛੱਡ ਗਏ ਸਨ। ਹੁਣ ਇਸ ਜਗ੍ਹਾ ਇੱਕ ਬਹੁਤ ਹੀ ਖੂਬਸੂਰਤ ਗੁਰਦੁਆਰਾ ਸਾਹਿਬ ਸੁਸ਼ੋਬਿਤ ਹੈ ਜੋਕਿ 1982 ਵਿੱਚ ਬਣਾਇਆ ਗਿਆ ਅਤੇ ਬਾਅਦ ਵਿੱਚ ਸਰੋਵਰ ਵੀ ਬਣਾਇਆ ਗਿਆ, ਇੱਥੇ ਵੀ ਵੱਡੀ ਗਿਣਤੀ ਵਿੱਚ ਸ਼ਰਧਾਲੂ ਵੀਰਵਾਰ ਨੂੰ ਹਾਜ਼ਰੀ ਭਰਦੇ ਹਨ।
ਇਸ ਜਗ੍ਹਾ ਨੂੰ ਪਹਿਲਾਂ ਡੋਡਾ-ਤਾਲ ਕਿਹਾ ਜਾਂਦਾ ਹੈ। ਸਿੱਖਾਂ ਦੇ ਦਸਵੇਂ ਗੁਰੁ ਗੁਰੁ ਗੋਬਿੰਦ ਸਿੰਘ ਜੀ ਇਸ ਸਥਾਨ ਤੇ ਆਏ ਸਨ। ਇਸ ਜਗ੍ਹਾ ਤੇ ਇੱਕ ਵਿਸ਼ਾਲ ਸੁੰਦਰ ਗੁਰਦੁਆਰਾ ਸਾਹਿਬ ਬਣਾਇਆ ਗਿਆ ਹੈ। ਇਹ ਸਥਾਨ ਕੋਟਕਪੂਰੇ ਤੋਂ 12 ਕਿਲੋਮੀਟਰ ਕੋਟਕਪੂਰਾ-ਜੈਤੋ ਸੜਕ ਤੇ ਸਥਿਤ ਹੈ।
ਇਹ ਕਿਲ੍ਹਾ ਹੁਣ ਵੀ ਫਰੀਦਕੋਟ ਸ਼ਹਿਰ ਵਿੱਚ ਮੌਜੂਦ ਹੈ ਜਿਸਦੀ ਨਿਰਮਾਣ ਕਲਾ ਬਹੁਤ ਸ਼ਾਨਦਾਰ ਹੈ। ਇਹ ਕਿਹਾ ਜਾਂਦਾ ਹੈ ਕਿ ਕਿਲ੍ਹੇ ਦੀ ਨੀਂਹ ਰਾਜਾ ਮੋਕਲਸੀ ਵੱਲੋਂ ਰੱਖੀ ਗਈ ਸੀ। ਰਾਜਾ ਹਮੀਰ ਸਿੰਘ ਨੇ ਇਸਨੂੰ ਠੀਕ ਕਰਵਾਇਆ ਅਤੇ ਵੱਡਾ ਕੀਤਾ। ਬਾਅਦ ਵਿੱਚ ਰਾਜਾ ਬਿਕਰਮ ਸਿੰਘ, ਰਾਜਾ ਬਲਬੀਰ ਸਿੰਘ ਨੇ ਹੋਰ ਕਈ ਇਤਿਹਾਸਿਕ ਇਮਾਰਤਾਂ ਦੀ ਉਸਾਰੀ ਕਰਵਾਈ। ਕਿਲ੍ਹੇ ਦੇ ਅੰਦਰ ਇੱਕ ਸ਼ਾਹੀ ਮਹੱਲ ਹੈ। ਇਸ ਤੋਂ ਇਲਾਵਾ ਤੋਸ਼ਾ ਖਾਨਾ, ਮੋਦੀ ਖਾਨਾ ਤੇ ਖਜ਼ਾਨਾ ਇਮਾਰਤਾ ਆਦਿ ਵੀ ਹਨ। ਕਿਲ੍ਹੇ ਦੀਆਂ ਸਾਰੀਆਂ ਚਾਰੇ ਦੀਵਾਰਾਂ ਦੇ ਨਾਲ-ਨਾਲ ਸੁੰਦਰ ਬਗੀਚਾ ਵੀ ਬਣਵਾਇਆ ਗਿਆ ਸੀ।
ਰਾਜ ਮਹੱਲ ਮਹਾਰਾਜਾ ਬਿਕਰਮ ਸਿੰਘ ਦੇ ਰਾਜ ਸਮੇਂ 1885-1889 ਦੌਰਾਨ ਰਾਜਕੁਮਾਰ ਬਲਬੀਰ ਸਿੰਘ(ਬਾਅਦ ਵਿੱਚ ਮਹਾਰਾਜਾ) ਦੀ ਰਹਿਨੁਮਾਈ ਹੇਠ ਬਣਾਇਆ ਗਿਆ। ਮਾਹਾਰਾਜਾ ਬਲਬੀਰ ਸਿੰਘ ਹੀ ਪਹਿਲੇ ਮਹਾਰਾਜਾ ਸਨ ਜੋ ਰਾਜ ਮਹੱਲ ਵਿੱਚ ਰਹਿਣ ਲਈ ਆਏ। ਇਹ ਮਹੱਲ ਲਗਭਗ 15 ਏਕੜ ਰਕਬੇ ਵਿੱਚ ਫੈਲਿਆ ਹੋਇਆ ਹੈ, ਜਿਸਦੀ ਫਰਾਂਸੀ ਡਿਜ਼ਾਈਨ ਕਾਰਨ ਅਦਭੁੱਤ ਦਿੱਖ ਹੈ। ਇਸਦੇ ਮੁੱਖ ਦਰਵਾਜ਼ੇ ਨੂੰ ਰਾਜ ਡਿਉੜੀ ਕਿਹਾ ਜਾਂਦਾ ਹੈ। ਇਸ ਮਹੱਲ ਆਪਣੇ ਆਪ ਵਿੱਚ ਇੱਕ ਇਤਿਹਾਸਿਕ ਇਮਾਰਤ ਹੈ।
ਇਹ ਖੂਬਸੂਰਤ ਬੰਗਲਾ ਬਗੀਚਿਆਂ ਵਿੱਚ ਘਿਰਿਆ ਹੋਇਆ ਹੈ। ਅੱਜਕੱਲ ਇਸਦੇ ਸਾਰੇ ਕਮਰਿਆਂ ਨੂੰ ਮਾਡਰਨ ਤਰੀਕੇ ਨਾਲ ਸਜਾਇਆ ਗਿਆ ਹੈ। ਕਿਉਂਕਿ ਬਾਹਰੋਂ ਆਏ ਖਾਸ ਮਹਿਮਾਨਾਂ ਨੂੰ ਇਥੇ ਠਹਿਰਾਇਆ ਜਾਂਦਾ ਹੈ ਅਤੇ ਇਸ ਇਮਾਰਤ ਨੂੰ ਸਰਕਰ ਹਾਊਸ ਵਿੱਚ ਬਦਲ ਦਿੱਤਾ ਗਿਆ ਹੈ।
ਰਾਜਸਥਾਨ ਨਹਿਰ ਤੇ ਸਰਹਿੰਦ ਫੀਡਰ ਫਰੀਦਕੋਟ ਸ਼ਹਿਰ ਦੇ ਬਿਲਕੁਲ ਨੇੜੇ ਦੀ ਲੰਘਦੀਆਂ ਹਨ।ਰਾਜਸਥਾਨ ਨਹਿਰ 1962 ਵਿੱਚ ਬਣਵਾਈ ਗਈ ਸੀ ਤਾਂ ਜੋ ਸਤਲੁਜ ਅਤੇ ਬਿਆਸ ਦਰਿਆਵਾਂ ਦਾ ਪਾਣੀ ਹਰੀਕੇ ਪੱਤਣ ਤੋਂ ਪੰਜਾਬ ਦੇ ਸੋਕੇ ਵਾਲੇ ਖੇਤਰ ਵਿੱਚ ਪਹੁੰਚਾਇਆ ਜਾ ਸਕੇ।
ਉਤੱਰੀ ਭਾਰਤ ਵਿੱਚ ਭਾਰਤੀ ਮਠਿਆਈਆਂ ਦੇ ਖੇਤਰ ਵਿੱਚ ਭਾਈਆ ਸਵੀਟਸ ਇੱਕ ਜਾਣਿਆ ਪਛਾਣਿਆ ਨਾਮ ਹੈ।ਭਾਈਆ ਸਵੀਟਸ ਪਿਛਲੇ 67 ਸਾਲਾਂ ਤੋਂ ਲਗਾਤਾਰ ਚੰਗੀ ਕੁਆਲਿਟੀ ਦੀ ਮਠਿਆਈ ਲਈ ਬਹੁਤ ਹੀ ਮਸ਼ਹੂਰ ਹੈ।