ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਨਿਰਦੇਸ਼ਕ ਪਸਾਰ ਸਿੱਖਿਆ ਦੇ
ਤਹਿਤ ਕ੍ਰਿਸ਼ੀ ਵਿਗਿਆਨ ਕੇਂਦਰ ਫਰੀਦਕੋਟ ਦੀ ਸਥਾਪਨਾ ਅਗਸਤ 1995 ਵਿੱਚ ਹੋਈ।
ਕੇ.ਵੀ.ਕੇ. ਫਰੀਦਕੋਟ ਪੰਜਾਬ ਵਿੱਚ ਖੋਲ੍ਹੇ ਗਏ 17 ਕੇਂਦਰਾਂ ਵਿੱਚੋਂ ਇੱਕ
ਹੈ ਜਿੱਥੇ ਖੇਤੀਬਾੜੀ ਦੇ ਮਾਹਿਰਾਂ ਦੀ ਟੀਮ ਕਿਸਾਨਾਂ ਦੀ ਸੇਵਾ ਲਈ ਨਿਯੁੱਕਤ
ਕੀਤੀ ਗਈ ਹੈ। ਵੱਖ-ਵੱਖ ਕੋਰਸਾਂ ਦੀ ਸਿਖਲਾਈ ਹੱਥੀ ਕੰਮ ਕਰਕੇ ਸਿੱਖਣ ਦੇ
ਆਧਾਰ ਤੇ ਅਤੇ ਸਹਿਭਾਗਤਾ ਪਹੁੰਚ ਰਾਹੀਂ ਦਿੱਤੀ ਜਾਂਦੀ ਹੈ।ਇਸ ਕੇਂਦਰ ਦੇ
ਅਧੀਨ 40 ਏਕੜ ਖੇਤੀ ਯੋਗ ਰਕਬਾ ਹੈ ਜੋਕਿ ਦੋ ਵੱਖ-ਵੱਖ ਸਥਾਨਾਂ 25 ਏਕੜ
ਰਾਜਾ ਰਜਿੰਦਰ ਸਿੰਘ ਬੀਜ ਫਾਰਮ, ਸਿੱਖਾਂਵਾਲਾ ਅਤੇ ਬਾਕੀ ਖੇਤਰੀ ਖੋਜ
ਕੇਂਦਰ, ਫਰੀਦਕੋਟ ਵਿਖੇ ਹੈ।
ਕੇ.ਵੀ.ਕੇ. ਦੀ ਸਥਾਪਨਾ ਦਾ ਮੁੱਖ ਮੰਤਵ ਪੇਂਡੂ ਖੇਤਰ ਦੇ ਲੋਕਾਂ ਨੂੰ ਲਾਭ
ਦੇਣਾ ਹੈ। ਇਹ ਕੇਂਦਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ 120 ਕਿਲੋਮੀਟਰ
ਦੀ ਦੂਰੀ ਤੇ ਮੋਡਲ ਖੇਤੀਬਾੜੀ ਫਾਰਮ, ਸਰਕੂਲਰ ਰੋਡ, ਫਰੀਦਕੋਟ ਵਿਖੇ ਸਥਿਤ
ਹੈ । ਕੇ.ਵੀ.ਕੇ., ਫਰੀਦਕੋਟ ਇੱਕ ਅਗਾਹਵਧੂ ਵਿਗਿਆਨਕ ਸੰਸਥਾਨ ਹੈ ਜੋ ਕਿ
ਕਿਸਾਨਾਂ/ਕਿਸਾਨ ਬੀਬੀਆ ਲਈ ਲਈ ਸਿਖਲਾਈ ਕੋਰਸ (ਥੋੜੇ ਸਮੇਂ ਦੇ ਕੋਰਸ : 1
ਤੋਂ 2 ਦਿਨ), ਪੇਂਡੂ ਨੋਜਵਾਨਾਂ ਲਈ ਕਿੱਤਾ ਮੁੱਖੀ ਸਿਖਲਾਈ ਕੋਰਸ (3 ਤੋਂ 7
ਦਿਨ) ਜੋ ਕਿ ਵੱਖ-ਵੱਖ ਵਿਸ਼ਿਆਂ ਜਿਵੇਂ ਕਿ ਫ਼ਸਲ ਉਤਪਾਦਨ, ਫ਼ਸਲ ਸੁਰੱਖਿਆ,
ਬਾਗਬਾਨੀ, ਫ਼ਸਲ ਵਿਗਿਆਨ, ਭੂਮੀ ਵਿਗਿਆਨ, ਖੇਤੀਬਾੜੀ ਇੰਜੀਨਰਿੰਗ, ਪਸ਼ੂ
ਵਿਗਿਆਨ, ਅਤੇ ਗ੍ਰਹਿ ਵਿਗਿਆਨ ।
|