KRISHI VIGYAN KENDRA FARIDKOT

KRISHI VIGYAN KENDRA FARIDKOT
ਨਰਸਰੀ ਚੋਂ ਬੂਟਿਆਂ ਦੀ ਚੋਣ
ਬਾਗਾਂ ਲਈ ਜ਼ਮੀਨ ਦੀ ਚੋਣ

ਸਬਜ਼ੀਆਂ ਅਤੇ ਫ਼ਲਾਂ ਨੂੰ ਧੋਣ ਵਾਲੀ ਮਸ਼ੀਨ

ਫ਼ਲਾਂ ਅਤੇ ਸਬਜ਼ੀਆਂ ਨੂੰ ਧੋਣ ਵਾਲੀ ਮਸ਼ੀਨ, ਸਟੇਨਲੈਸ ਸਟੀਲ ਦੀ ਹੈ ਅਤੇ ਇੱਕ ਹਾਰਸ ਪਾਵਰ ਵਾਲੀ ਬਿਜਲੀ ਦੀ ਮੋਟਰ ਨਾਲ ਚੱਲਣ ਵਾਲੀ ਹੈ ਇਸ ਦੇ ਵਿਚ ਇੱਕ ਘੁਮਣ ਵਾਲਾ ਸਟੀਲ ਦਾ ਡਰੱਮ ਵਰਤਿਆ ਗਿਆ ਹੈ ਜੋ ਕਿ 1.5 ਐੱਮ ਐੱਮ ਮੋਟਾ, 76 ਸੈਂ.ਮੀ. ਲੰਬਾ ਅਤੇ 62 ਸੈਂ.ਮੀ. ਵਿਆਸ ਦਾ ਹੈ ਇਸ ਮਸ਼ੀਨ ਵਿਚ ਇੱਕ ਟਾਈਮਰ ਅਤੇ ਰਫ਼ਤਾਰ ਨੂੰ ਨਿਯੰਤਰਣ ਕਰਨ ਲਈ ਬਿਜਲੀ ਦਾ ਯੰਤਰ ਲਗਾਇਆ ਗਿਆ ਹੈ ਜੋ ਕਿ ਵੱਖ-ਵੱਖ ਘੁੰਮਣ ਦੀ ਰਫ਼ਤਾਰ ਦੇ ਚੱਕਰਾਂ ਨੂੰ ਕੰਟਰੋਲ ਕਰਦਾ ਹੈ ਮਸ਼ੀਨ ਵਿਚ ਪਾਣੀ ਪਾਉਣ ਵਾਸਤੇ, ਗੰਦਾ ਪਾਣੀ ਅਤੇ ਮਿੱਟੀ ਕੱਢਣ ਵਾਸਤੇ ਯੋਗ ਜਗ੍ਹਾ ਬਣਾਈ ਗਈ ਹੈ ਇਸ ਮਸ਼ੀਨ ਦੇ ਵਿਚਕਾਰ ਇਕ ਮੋਰੀਆਂ ਵਾਲੀ ਸ਼ਾਫ਼ਟ ਪਾ ਕੇ ਪੰਪ ਰਾਹੀਂ ਪ੍ਰੈਸ਼ਰ ਨਾਲ ਪਾਣੀ ਛਿੜਕਾਅ ਕਰਕੇ ਸਬਜ਼ੀਆਂ ਅਤੇ ਫ਼ਲਾਂ ਨੂੰ ਸੂਖ਼ਮ ਤਰੀਕੇ ਨਾਲ ਧੋਇਆ ਜਾ ਸਕਦਾ ਹੈ ਵੱਖ-ਵਖ ਫ਼ਲਾਂ ਅਤੇ ਸਬਜ਼ੀਆਂ ਨੂੰ ਵਾਸ਼ਿਗ ਮਸ਼ੀਨ ਵਿਚ ਸਹੀ ਸਮੇਂ ਅਤੇ ਸਪੀਡ ਤੇ ਧੋਣ ਅਤੇ ਸਮਰੱਥਾ ਅਤੇ ਨਿਪੁੰਨਤਾ ਟੇਬਲ 1 ਵਿਚ ਦਰਸਾਈ ਗਈ ਹੈ ਇਹ ਮਸ਼ੀਨ ਫ਼ਲ ਅਤੇ ਸਬਜ਼ੀਆਂ ਨੂੰ 1-6 ਕੁਇੰਟਲ ਪ੍ਰਤੀ ਘੰਟਾ ਤੱਕ ਸਾਫ਼ ਕਰ ਸਕਦੀ ਹੈ ਅਤੇ ਸਹੀ ਸਮੇਂ ਅਤੇ ਸਪੀਡ ਤੇ ਧੋਣ ਨਾਲ ਫ਼ਲ ਅਤੇ ਸਬਜ਼ੀਆਂ ਦੀ ਉੱਪਰਲੀ ਸਤੱਹ ਨੂੰ ਰਗੜ ਨਾਲ ਵੀ ਕੋਈ ਵੀ ਨੁਕਸਾਨ ਨਹੀਂ ਕਰਦੀ ਅਤੇ ਮਾਈਕਰੋਬਇਅਲ ਧੋਣ ਦੀ ਸਮਰੱਥਾ (ਜੀਵਾਣੂੰਆਂ ਤੇ ਗੰਦ ਨੂੰ ਸਾਫ਼ ਕਰਨ ਦੀ ਸਮਰੱਥਾ) 90.2-95.5% ਤੱਕ ਹੈ ਬਚਾਉ ਵਾਸਤੇ, ਚੱਲਣ ਵਾਸਤੇ ਪੁਰਜੇ ਅਤੇ ਬੈਲਟਾਂ ਨੂੰ ਢਕਿਆਂ ਗਿਆ ਹੈ ਇਸ ਮਸ਼ੀਨ ਨੂੰ  ਇੱਕ ਥਾਂ ਤਂੋ ਦੂਜੀ  ਥਾਂ ਤੇ ਅਸਾਨੀ ਨਾਲ ਰੜੋ ਕੇ ਲਿਜਾਇਆ ਜਾ ਸਕਦਾ ਹੈ

ਫ਼ਲਾਂ ਅਤੇ ਸਬਜ਼ੀਆਂ ਨੂੰ ਧੋਣ ਵਾਲੀ ਮਸ਼ੀਨ ਵਿਚ ਸਹੀ ਸਮੇਂ ਅਤੇ ਸਪੀਡ ਤੇ ਧੋਣ ਦੀ ਸਮਰੱਥਾ ਅਤੇ ਨਿਪੁੰਨਤਾ
ਹਾਰਟੀਕਲਚਰਲ ਪਰੋਡਿਊਸ ਸਮਰੱਥਾ (ਕੁਇੰ.) ਪ੍ਰਤੀ ਘੰਟਾ ਸਹੀ ਸਪੀਡ (ਆਰ ਪੀ ਐੱਮ) ਸਹੀ ਧੋਣ ਦਾ ਸਮਾਂ (ਘੱਟ ਘੱਟ ਮਿੰਟ)    ਜੀਵਾਣੂ ਅਤੇ ਗੰਦ ਧੋਣ ਦੀ ਨਿਪੁੰਨਤਾ (%)
ਗਾਜਰ 3.5-4.0 40 8 95.5
ਮੂਲੀ 1.5-2.0 50 5 94.0
ਪਾਲਕ 1.0-1.5 5 3 90.8
ਅਦਰਕ 3.5 40 6 90.2
ਟਮਾਟਰ 4.0 5 3 92.5
ਆਲੂ 3.5-5.5 25 3 91.0
ਹਲਦੀ 2.5-3.0 40 5 91.0
ਭਿੰਡੀ 2.0-3.0 35 4 90.5
ਸ਼ਲਗਮ 2.5-3.5 25 4 92.2
   

Krishi Vigyan Kendra (KVK), Faridkot
ਸਾਰੇ ਹੱਕ ਰਾਂਖਵੇ ਕ੍ਰਿਸ਼ੀ ਵਿਗਿਆਨ ਕੇਂਦਰ, ਫਰੀਦਕੋਟ
ਸਾਰੇ ਹੱਕ ਰਾਂਖਵੇ | ਤਿਆਰ ਕਰਤਾ & ਰੱਖ ਰੱਖਾਵ: ਪ੍ਰੋਗਰਾਮ ਸਹਾਇਕ ਕੰਪਿਊਟਰ, ਕੇ.ਵੀ.ਕੇ. ਫਰੀਦਕੋਟ