KRISHI VIGYAN KENDRA FARIDKOT

KRISHI VIGYAN KENDRA FARIDKOT

ਨਰਸਰੀ ਚੋਂ ਬੂਟਿਆਂ ਦੀ ਚੋਣ

ਚੰਗੀ ਨਸਲ ਦੇ ਸਿਹਤਮੰਦ ਬੂਟੇ ਜਿਹੜੇ ਕੀੜਿਆਂ ਅਤੇ ਬਿਮਾਰੀਆਂ ਤੋਂ ਰਹਿਤ ਹੋਣ, ਕਿਸੇ ਭਰੋਸੇਯੋਗ, ਹੋ ਸਕੇ ਤਾਂ ਕਿਸੇ ਨੇੜੇ ਦੀ ਨਰਸਰੀ ਤੋਂ ਲੈਣੇ  ਚਾਹੀਦੇ ਹਨ ਬੂਟੇ ਨਰੋਏ ਅਤੇ ਦਰਮਿਆਨੀ ਉਚਾਈ ਦੇ ਹੋਣੇ ਚਾਹੀਦੇ ਹਨ ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਪਿਉਂਦ ਸਹੀ ਜੜ੍ਹ-ਮੁੱਢ ਤੇ ਕੀਤੀ ਗਈ ਹੋਵੇ, ਜੋੜ ਪੱਧਰਾ ਹੋਵੇ ਅਤੇ ਬਹੁਤਾ ਉੱਚਾ ਨਾ ਹੋਵੇ ਸਦਾਬਹਾਰ ਬੂਟਿਆਂ ਨੂੰ ਇਸ ਤਰ੍ਹਾਂ ਪੁੱਟੋ ਕਿ ਉਨ੍ਹਾਂ ਨਾਲ ਕਾਫ਼ੀ ਜੜ੍ਹਾਂ ਹੋਣ

ਨਰਸਰੀ ਵਾਲੇ ਬੂਟਿਆਂ ਦੀ ਸੰਭਾਲ ਤੇ ਢੋਆ-ਢੁਆਈ

ਬੂਟਿਆਂ ਨੂੰ ਨਰਸਰੀ ਵਿੱਚੋਂ ਲੈ ਜਾਣ ਸਮੇਂ ਧਿਆਨ ਰੱਖੋ ਕਿ ਬੂਟੇ ਦੀ ਗਾਚੀ ਨਾ ਟੁੱਟ ਜਾਵੇ ਗਾਚੀ ਟੁੱਟਣ ਜਾਂ ਗਾਚੀ ਵਿੱਚ ਤ੍ਰੇੜ ਜਾਣ ਕਾਰਨ ਬੂਟੇ ਲਗਾਉਣ ਪਿੱਛੋਂ ਅਕਸਰ ਸੁੱਕ ਜਾਂਦੇ ਹਨ ਟਰਾਲੀ ਜਾਂ ਟਰੱਕ ਵਿੱਚ ਬੂਟਿਆਂ ਨੂੰ ਲੱਦਣ ਤੋਂ ਪਹਿਲਾਂ ਥੱਲੇ ਘਾਹ-ਫੂਸ, ਪਰਾਲੀ ਜਾਂ ਰੇਤੇ ਦੀ ਤਹਿ ਜਮਾ ਲਉ ਤਾਂ ਕਿ ਆਵਾਜਾਈ ਵੇਲੇ ਬੂਟਿਆਂ ਦੀ ਗਾਚੀ ਨਾ ਟੁੱਟੇ ਫਿਰ ਬੂਟਿਆਂ ਨੂੰ ਬਹੁਤ ਧਿਆਨ ਨਾਲ ਲੱਦੋ ਜੇ ਬੂਟੇ ਜ਼ਿਆਦਾ ਦੂਰੀ ਤੇ ਲੈ ਜਾਣੇ ਹੋਣ ਤਾਂ ਬੂਟਿਆਂ ਦੇ ਪੱਤੇ ਟਹਿਕਦੇ ਰੱਖਣ ਲਈ ਇਨ੍ਹਾਂ ਉੱਪਰ ਪਾਣੀ ਛਿੜਕਦੇ ਰਹੋ ਨੰਗੀਆਂ ਜੜ੍ਹਾਂ ਵਾਲੇ ਬੂਟਿਆਂ ਨੂੰ ਛੋਟੇ-ਛੋਟੇ ਗੱਠੇ ਬਣਾ ਕੇ ਬੰਨ੍ਹ ਲਉ ਇਨ੍ਹਾਂ ਗੱਠਿਆਂ ਦਾ ਜੜ੍ਹ ਵਾਲਾ ਹਿੱਸਾ ਗਾਰੇ ਵਿੱਚ ਡੁਬੋ ਕੇ ਕੱਢ ਲਵੋ ਫਿਰ ਜੜ੍ਹ ਵਾਲੇ ਹਿੱਸੇ ਨੂੰ ਗਿੱਲੀ ਬੋਰੀ, ਪਰਾਲੀ ਜਾਂ ਪੋਲੀਥੀਨ ਸ਼ੀਟ ਵਿੱਚ ਚੰਗੀ ਤਰ੍ਹਾਂ ਢੱਕ ਕੇ ਬੰਨ੍ਹ ਲਉ ਤਾਂ ਕਿ ਆਵਾਜਾਈ ਦੌਰਾਨ ਵਾਲਾਂ ਵਰਗੀਆਂ ਪਤਲੀਆਂ ਜੜ੍ਹਾਂ ਖੁਸ਼ਕ ਨਾ ਹੋ ਜਾਣ

ਨਵੇਂ ਲਾਏ ਬੂਟਿਆਂ ਦੀ ਮੁੱਢਲੀ ਦੇਖ-ਭਾਲ

ਬੂਟੇ ਲਾਉਣ ਤੋਂ ਬਾਅਦ ਉਨ੍ਹਾਂ ਨੂੰ ਸੋਟੀ ਨਾਲ ਸਹਾਰਾ ਦਿਉ ਸੁੱਕੇ ਹੋਏ ਬਿਮਾਰ ਹਿੱਸੇ ਦੀ ਧਿਆਨ ਨਾਲ ਕਾਂਟ-ਛਾਂਟ ਕਰੋ ਗਰਮੀ ਅਤੇ ਸਰਦੀ ਦੇ ਮਾੜੇ ਅਸਰ ਤੋਂ ਬਚਾਅ ਕਰੋ ਜੇਕਰ ਸਿਉਂਕ ਦਾ ਹਮਲਾ ਜਾਪੇ ਤਾਂ ਅੱਧਾ ਲਿਟਰ ਕਲੋਰਪਾਈਰੀਫ਼ਾਸ ਪ੍ਰਤੀ ਏਕੜ ਦੇ ਹਿਸਾਬ ਪਾਉ ਅਤੇ ਬਾਅਦ ਵਿੱਚ ਹਲਕਾ ਜਿਹਾ ਪਾਣੀ ਲਾ ਦਿਉ ਨਵੇਂ ਬੂਟਿਆਂ ਦਾ ਧਿਆਨ ਰੱਖੋ ਅਤੇ ਮੁੱਢੋਂ ਫੁੱਟਣ ਵਾਲੀਆਂ ਸ਼ਾਖਾਵਾਂ ਅਤੇ ਸੱਕਰ ਆਦਿ ਕੱਟਦੇ ਰਹੋ

ਹਵਾਵਾਂ ਤੋਂ ਰੋਕ ਅਤੇ ਬਚਾਅ ਲਈ ਵਾੜ ਲਾਉਣਾ

ਬਾਗ ਨੂੰ ਹਵਾਵਾਂ (ਗਰਮ ਅਤੇ ਸਰਦ) ਤੋਂ ਬਚਾਅ ਲਈ ਉਸ ਪਾਸੇ ਬਾਗ ਸਥਾਪਿਤ ਹੋਣ ਤੋਂ ਪਹਿਲਾਂ ਰੋਕ ਜ਼ਰੂਰੀ ਹੈ ਇਸ ਕੰਮ ਲਈ ਸਫ਼ੈਦਾ, ਅਰਜਨਾ, ਜਾਮਨ, ਅੰਬ, ਸ਼ਹਿਤੂਤ ਆਦਿ ਲਾਏ ਜਾ ਸਕਦੇ ਹਨ ਇਨ੍ਹਾਂ ਰੋਕਾਂ ਲਈ ਲਾਏ ਗਏ ਦਰਖਤਾਂ ਦੇ ਵਿੱਚਕਾਰ ਬੋਗਨਵਿਲੀਆ, ਜੱਟੀ-ਖੱਟੀ, ਗਲਗਲ, ਕਰੌਂਦਾ ਆਦਿ ਦੀ ਵਾੜ ਵੀ ਲਾ ਦੇਣੀ ਚਾਹੀਦੀ ਹੈ ਨਿੰਬੂ ਜਾਤੀ ਦੇ ਬਾਗਾਂ ਦੁਆਲੇ ਨਿੰਬੂ ਜਾਤੀ ਦੇ ਬੂਟਿਆਂ ਦੀ ਵਾੜ ਨਹੀਂ ਲਾਉਣੀ ਚਾਹੀਦੀ

   

Krishi Vigyan Kendra (KVK), Faridkot
ਸਾਰੇ ਹੱਕ ਰਾਂਖਵੇ ਕ੍ਰਿਸ਼ੀ ਵਿਗਿਆਨ ਕੇਂਦਰ, ਫਰੀਦਕੋਟ
ਸਾਰੇ ਹੱਕ ਰਾਂਖਵੇ | ਤਿਆਰ ਕਰਤਾ & ਰੱਖ ਰੱਖਾਵ: ਪ੍ਰੋਗਰਾਮ ਸਹਾਇਕ ਕੰਪਿਊਟਰ, ਕੇ.ਵੀ.ਕੇ. ਫਰੀਦਕੋਟ