KRISHI VIGYAN KENDRA FARIDKOT

 

KRISHI VIGYAN KENDRA FARIDKOT
This is an example of a HTML caption with a link.

ਕ੍ਰਿਸ਼ੀ ਵਿਗਿਆਨ ਕੇਂਦਰ ਨੂੰ ਆਮ ਭਾਸ਼ਾ ਵਿੱਚ ਕੇ.ਵੀ.ਕੇ. ਵੀ ਕਿਹਾ ਜਾਂਦਾ ਹੈ, ਅਤੇ ਇਹ ਭਾਰਤ ਦੇ ਸਾਰੇ ਰਾਜਾ ਵਿੱਚ ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ ਵਲੋਂ ਸਥਾਪਿਤ ਕੀਤੇ ਗਏ ਹਨ। ਇਹ ਕੇਂਦਰ ਖੇਤੀ ਵਿਗਿਆਨ ਸੰਸਥਾਨ ਹਨ ਜਿਹਨਾਂ ਦਾ ਮੁੱਖ ਮੰਤਵ ਪਰਖ, ਸਿਖਲਾਈ ਅਤੇ ਖੇਤੀ ਤਕਨੋਲੋਜੀ ਨੂੰ ਸਾਇੰਸਦਾਨਾਂ, ਵਿਸ਼ਾ ਵਸਤੂ ਮਾਹਿਰਾਂ, ਪਸਾਰ ਕਾਮਿਆ ਅਤੇ ਕਿਸਾਨਾਂ ਦੇ ਸਾਂਝੇ ਉਦਮ ਸਦਕਾ ਚਲਾਇਆ ਜਾ ਰਿਹਾ ਹੈ। ਪੰਜਾਬ ਵਿੱਚ ਪਹਿਲਾ ਕੇ.ਵੀ.ਕੇ. 1982 ਵਿੱਚ ਗੁਰਦਾਸਪੁਰ ਵਿੱਚ ਸਥਾਪਿਤ ਕੀਤਾ ਗਿਆ ਅਤੇ ਭਾਰਤ ਸਰਕਾਰ ਹੁਣ ਇਹ ਕੇਂਦਰ ਦੇਸ਼ ਦੇ ਸਾਰੇ ਜ਼ਿਲ੍ਹਿਆਂ ਵਿੱਚ ਖੋਲਣ ਦੀ ਯੋਜਨਾ ਬਣਾ ਰਹੀ ਹੈ। ਹੋਰ ਜਾਣਕਾਰੀ ਲਈ...

 

ਉੱਪ ਨਿਰਦੇਸ਼ਕ ਵੱਲੋਂ ਸੰਦੇਸ਼

ਕ੍ਰਿਸ਼ੀ ਵਿਗਿਆਨ ਕੇਂਦਰ ਇੱਕ ਜ਼ਿਲ੍ਹਾ ਪੱਧਰੀ ਅਦਾਰਾ ਹੈ ਜੋ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਖੋਜਾਂ ਅਤੇ ਤਕਨੀਕਾਂ ਨੂੰ ਕਿਸਾਨਾਂ ਤੱਕ ਪਹੁੰਚਾੳੇਣ ਲਈ ਸਾਰਥਕ ਉਪਰਾਲਾ ਕਰ ਰਿਹਾ ਹੈ। ਕ੍ਰਿਸ਼ੀ ਵਿਗਿਆਨ ਕੇਂਦਰ, ਫਰੀਦਕੋਟ ਵੱਲੋਂ ਪੇਂਡੂ ਨੌਜਵਾਨਾਂ ਅਤੇ ਸੁਆਣੀਆਂ ਲਈ ਕਿੱਤਾ ਮੁੱਖੀ ਸਿਖਲਾਈ ਕੋਰਸ ਜਿਵੇਂ ਕਿ ਮਧੁਮੱਖੀ ਪਾਲਣ, ਖੁੰਬਾਂ ਦੀ ਕਾਸ਼ਤ, ਸਬਜ਼ੀਆਂ ਦੇ ਦੋਗਲੇ ਬੀਜ਼ ਪੈਦਾ ਕਰਨਾ, ਫੈਬਰਿਕ ਪੇਂਟਿੰਗ ਆਦਿ ਵਿਸ਼ਿਆਂ ਤੇ ਲਗਾਏ ਜਾਂਦੇ ਹਨ। ਖੇਤੀਬਾੜੀ ਵਿੱਚ ਕੁਦਰਤੀ ਸੋਮਿਆਂ ਦੀ ਸੁਚੱਜੀ ਵਰਤੋਂ ਲਈ ਤਕਨੀਕੀ ਗਿਆਨ ਕਿਸਾਨਾਂ ਤੱਕ ਪਹਿਲੀ ਕਤਾਰ ਦੀਆਂ ਪ੍ਰਦਰਸ਼ਨੀਆਂ ਦੁਆਰਾ ਪਹੁੰਚਾਇਆ ਜਾਂਦਾ ਹੈ।ਵਾਤਾਵਰਣ ਦੀ ਤਬਦੀਲੀ ਕਰਕੇ ਸਮੇਂ ਦੀ ਲੋੜ ਨੂੰ ਮੁੱਖ ਰੱਖ ਕੇ ਕਣਕ-ਝੋਨੇ ਹੇਠੋਂ ਰਕਬਾ ਘਟਾ ਕੇ ਹੋਰ ਫਸਲਾਂ ਹੇਠ ਲੈ ਆਈਏ। ਕਣਕ ਦੇ ਨਾੜ ਨੂੰ ਅੱਗ ਨਾ ਲਾ ਕੇ ਵਾਤਾਵਰਣ ਨੂੰ ਬਚਾਈਏ, ਝੋਨਾ ਲਾਉਣ ਤੋਂ ਪਹਿਲਾਂ ਖੇਤਾਂ ਵਿੱਚ ਲੋੜ ਅਨੁਸਾਰ ਫਲੀਦਾਰ ਅਤੇ ਹਰੀ ਖਾਦ ਵਾਲੀਆਂ ਫਸਲਾਂ ਬੀਜ ਕੇ ਭੂਮੀ ਦੀ ਉਪਜਾਉ ਸ਼ਕਤੀ ਵਧਾਈਏ। ਸੋ ਮੇਰੀ ਕਿਸਾਨ ਵੀਰਾਂ ਨੂੰ ਪੁਰਜ਼ੋਰ ਅਪੀਲ ਹੈ ਕਿ ਉਹ ਸਾਉਣੀ ਅਤੇ ਹਾੜੀ ਦੌਰਾਨ ਯੂਨੀਵਰਸਿਟੀ ਵੱਲੋਂ ਸਿਫਾਰਸ਼ ਕੀਤੀਆਂ ਫਸਲਾਂ ਦੀਆਂ ਕਿਸਮਾਂ ਅਤੇ ਤਕਨੀਕਾਂ ਨੂੰ ਅਪਣਾਉਣ, ਯੂਨੀਵਰਸਿਟੀ ਵੱਲੋਂ ਪ੍ਰਕਾਸ਼ਿਤ ਸਾਹਿਤ ਨੂੰ ਪੜ੍ਹਨ ਤਾਂ ਜੋ ਖੇਤੀ ਨੂੰ ਵਿਗਿਆਨਕ ਲੀਹਾਂ ਤੇ ਤੋਰਿਆ ਜਾ ਸਕੇ।

 

ਡਾ. ਜਗਦੀਸ਼ ਗਰੋਵਰ
ਸਹਿਯੋਗੀ ਨਿਰਦੇਸ਼ਕ ਸਿਖਲਾਈ
ਕ੍ਰਿਸ਼ੀ ਵਿਗਿਆਨ ਕੇਂਦਰ, ਫਰੀਦਕੋਟ
 
ਕਣਕ ਦਾ ਨਾੜ ਸਾੜਨ ਵਿਰੁੱਧ ਜਾਗਰੂਕਤਾ ਮੁਹਿੰਮ
ਖੇਤ ਦਾ ਮਲਬਾ, ਖੇਤ ਵਿੱਚ ਕਣਕ ਦਾ ਨਾੜ ਕਦੇ ਨਾ ਮਚਾਓ ਵਾਤਾਵਰਣ ਨੂੰ ਸਾਫ ਸੁਥਰਾ ਬਣਾਓ ਝੋਨੇ ਦੀ ਪਰਾਲੀ ਕਣਕ ਦਾ ਨਾੜ ਕਦੇ ਨਾ ਸਾੜ ਕਦੇ ਨਾ ਸਾੜ ਪਰਾਲੀ ਤੇ ਨਾੜ ਨੂੰ ਅੱਗ ਨਾ ਲਾਓ ਉਪਜਾਊ ਤੱਤ ਨਾ ਆਪ ਮੁਕਾਓ
ਪ੍ਰਕਾਸ਼ਨਾਵਾਂ ਦਾ ਅਧਿਕਾਰ ਕ੍ਰਿਸ਼ੀ ਵਿਗਿਆਨ ਕੇਂਦਰ (ਕੇ.ਵੀ.ਕੇ.), ਫਰੀਦਕੋਟ
ਸਾਰੇ ਹੱਕ ਰਾਖਂਵੇy | ਤਿਆਰ ਕਰਤਾ ਅਤੇ ਰੱਖ ਰੱਖਾਵ ਵਲੋਂ: ਅਮਿਤ ਕੁਮਾਰ ਨਾਗ, ਪ੍ਰੋਗਰਾਮ ਸਹਾਇਕ (ਕੰਪਿਊਟਰ)(ਕੇ.ਵੀ.ਕੇ.), ਫਰੀਦਕੋਟ।